ਸੇਂਟ ਸੋਲਜ਼ਰ ਸਕੂਲ ਨੇ ਸ਼ਹੀਦ ਗਹਿਲ ਸਿੰਘ ਯਾਦਗਾਰੀ ਮੇਲਾ ਜਿੱਤਿਆ

jandiala Punjab Top Slide

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) – ਸ਼ਹੀਦ ਗਹਿਲ ਸਿੰਘ ਯਾਦਗਾਰੀ ਟਰੱਸਟ ਵੱਲੋਂ ਮਿਤੀ 24-25 ਨਵੰਬਰ ਨੂੰ ਪਿੰਡ ਛੱਜਲਵੱਡੀ ਗਰਾਉਂਡ ਵਿੱਚ ਸ਼ਹੀਦ ਗਹਿਲ ਸਿੰਘ ਯਾਦਗਾਰੀ ਮੇਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਗੀਤ-ਸੰਗੀਤ, ਭਾਸ਼ਣ, ਕਵਿਤਾ, ਪੇਟਿੰਗ ਅਤੇ ਕੋਰਿਓਗਰਾਫੀ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਲਾ ਲੁੱਟ ਲਿਆ । ਇਹਨਾਂ ਮੁਕਾਬਲਿਆਂ ਵਿੱਚ ਅੰਮ੍ਰਿਤਪਾਲ ਕੌਰ ਨੇ ਭਾਸ਼ਣ ਜੂਨੀਅਰ  ਵਿੱਚ ਪਹਿਲਾ ਇਨਾਮ, ਨਵਨੀਤ ਕੌਰ ਨੇ ਭਾਸ਼ਣ ਸੀਨੀਅਰ ਵਿੱਚ ਦੂਸਰਾ ਇਨਾਮ, ਮੁਸਕਾਨਪ੍ਰੀਤ ਕੌਰ ਨੇ ਕਵਿਤਾ ਮੁਕਾਬਲੇ ਵਿੱਚ ਪਹਿਲਾ ਇਨਾਮ, ਅੰਕੁਸ਼ਦੀਪ ਸਿੰਘ ਨੇ ਇਨਕਲਾਬੀ ਗੀਤ ਵਿੱਚ ਪਹਿਲਾ ਇਨਾਮ, ਨਵਰੀਤ ਕੌਰ ਨੇ ਪੇਂਟਿੰਗ ਜੂਨੀਅਰ ਤੀਸਰਾ ਇਨਾਮ, ਜਰਮਨਪਾਲ ਸਿੰਘ ਨੇ ਪੇਂਟਿੰਗ ਸੀਨੀਅਰ ਦੂਸਰਾ ਇਨਾਮ ਪ੍ਰਾਪਤ ਕੀਤਾ । ਸਕੂਲ ਵੱਲੋਂ ਪੇਸ਼ ਕੀਤੀ ਗਈ ਕੋਰਿਓਗਰਾਫੀ ਨੂੰ ਵੀ ਖੂਬ ਸਰਾਹਿਆ ਗਿਆ । ਇਸ ਮੇਲੇ ਵਿੱਚ ਅੰਕੁਸ਼ਦੀਪ ਸਿੰਘ ਵੱਲੋਂ ਗਾਏ ਗੀਤ ਨੂੰ ਬਹੁਤ ਸਰਾਹਿਆ ਗਿਆ ਅਤੇ ਸਕੂਲ ਪਹੁੰਚਣ ਤੇ ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪਿੰ੍ਰਸੀਪਲ ਮੈਡਮ ਅਮਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਬੱਚਿਆਂ ਨੂੰ ਦਿੱਤੇ ਅਤੇ ਸ਼ਾਬਾਸ਼ੀ ਦਿੱਤੀ ਅਤੇ ਸੰਬਧਤ ਅਧਿਆਪਕਾਂ ਜਗਰੂਪ ਕੌਰ, ਰਮਨਦੀਪ ਕੌਰ, ਅਜੈ ਕੁਮਾਰ, ਸੁਖਚੈਨ ਸਿੰਘ, ਅਵਤਾਰ ਸਿੰਘ, ਅਤੇ ਕਲਚਰਲ ਐਕਟੀਵਿਟੀ ਦੇ ਇੰਚਾਰਜ ਸ. ਜਸਬੀਰ ਸਿੰਘ ਜੀ ਦੀ ਮਿਹਨਤ ਨੂੰ ਖੂਬ ਸਰਾਹਿਆ ਅਤੇ ਸ਼ਾਬਾਸ਼ੀ ਦਿੱਤੀ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਆ ।

Leave a Reply