ਜੰਡਿਆਲਾ ਗੁਰੂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

jandiala Punjab Top Slide

ਜੰਡਿਆਲਾ ਗੁਰੂ(ਕੰਵਲਜੀਤ ਸਿੰਘ) – ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ  ਸੇਵਾ ਸੁਸਾਇਟੀ ਜੰਡਿਆਲਾ ਗੁਰੂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹਾਨ ਨਗਰ ਕੀਰਤਨ ਨਗਾਰਿਆ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਪਿਆਰਿਆਂ ਦੇ ਅੱਗੇ ਫੁੱਲਾਂ ਦੀ ਸੇਵਾ, ਸਫਾਈ ਦੀ ਸੇਵਾ ਤੇ ਜਲਦੀ ਸੇਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕੀਤੀ ਗਈ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੈਰੋਵਾਲ ਜੰਡਿਆਲਾ ਗੁਰੂ ਤੋਂ ਅਰੰਭਤਾ ਕਰ ਕੇ ਤੱਪ ਸਥਾਨ ਬਾਬ ਗੁਰਬੱਖ ਸਿੰਘ ਜੀ ਗੁਰਦੁਆਰਾ ਸਾਹਿਬ ਜੋਤੀਸਰ ਕਲੋਨੀ ਤੋਂ ਗੁਰਦੁਆਰਾ ਸੰਤਸਾਰ ਸਾਹਿਬ ਮੱਲੀਆਣਾ ਤੋਂ ਊਧਮ ਸਿੰਘ ਚੌਕ ਤੋਂ ਤੱਪ ਸਥਾਨ ਗੁਰਦੁਆਰਾ ਬਾਬਾ ਹੁੰਦਾਲ ਸਾਹਿਬ ਜੀ ਤੋਂ  ਗੁਰਦੁਆਰਾ ਜੱਟੇਆਣਾ ਸਾਹਿਬ ਮੋਰੀ ਗੇਟ ਤੋਂ ਚੋੜਾ ਬਜਾਰ,ਤੋਂ ਗੁਰਦੁਆਰਾ ਭਾਈ ਘਣੀਆਂ ਜੀ ਕਸ਼ਮੀਰਾਂ ਵਾਲਾ ਬਜਾਰ ਸੇਖਫੱਤਾ ਗੇਟ ਤੋਂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਖੇ ਸੰਪੂਰਨ ਹੋਇਆ

ਇਸ ਮੌਕੇ ਗੱਤਕਾ ਪਾਰਟੀਆਂ, ਨਗਾਰਾ ਪਾਰਟੀਆਂ ,ਅਤੇ ਸੇਂਟ ਸੋਲਜ਼ਰ ਸਕੂਲ ਦੇ ਬੱਚੇ ਅਤੇ ਗਰੇਸ ਪਬਲਿਕ ਸਕੂਲ ਬੈਂਡ ਵਾਜੇ ਨਾਲ ਨਗਰ ਕੀਰਤਨ ਦੀ ਸ਼ੋਭਾਂ ਵਧਾ ਰਹੇ ਸਨ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਜੋਤੀਸਰ ਮੁੱਖ ਸੇਵਾਦਾਰ ਅਤੇ ਇੰਟਰਨੈਸ਼ਨਲ ਪੰਥ ਦਲ ਦੇ ਜਰਨਲ ਸਕੱਤਰ ਬਾਬਾ ਸੁੱਖਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜ ਪਿਆਰਿਆਂ ਤੇ ਨਿਸ਼ਚੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਅ ਰਹੇ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ  ਕੇ  ਸਨਮਾਨਿਤ ਕੀਤਾ ਗਿਆ ਉਹਨਾਂ ਵੱਲੋਂ। ਬਾਬਾ ਸੁੱਖਾ ਸਿੰਘ  ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ  ਨਾਨਕ ਦੇਵ ਜੀ  ਫੋਟੋ ਤੇ ਸਿਰੋਪਾ ਸਨਮਾਨਿਤ ਵੀ ਕੀਤਾ ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ,  ਭਾਈ ਬਲਬੀਰ ਸਿੰਘ, ਭਾਈ ਸਰਬਜੀਤ ਸਿੰਘ ਡਿੰੰਪੀ,ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ  ਜਗਜੀਤ ਸਿੰਘ ਬਿੰਟੂ, ਭਾਈ ਮਖਵਿੰਦਰ ਸਿੰਘ ਬੈਂਕ ਵਾਲੇ, ਇਸ ਮੌਕੇ ਤੇ ਤੱਪ ਸਥਾਨ ਬਾਬਾ ਹੁੰਦਾਲ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਵੱਲੋਂ ਆਈਆਂ ਸਾਰਿਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਅਵਤਾਰ ਪੁਰਬ ਦੀ ਵਧਾਈ ਦਿੱਤੀ ਸਹਿਰ ਵਾਸੀਆਂ ਵੱਲੋਂ ਦੂਰ ਦੂਰ ਤੋਂ ਆਈਆਂ ਸੰਗਤਾਂ ਵਾਸਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ।

Leave a Reply