68ਵੀਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਵਿੱਚ ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

jandiala Punjab Top Slide

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਨੇ ‘ਕਰਾਟੇ ਮਾਰਸ਼ਲ’ ਆਰਟ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤੇ । 68ਵੀਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ 10 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਕਰਵਾਇਆ ਗਿਆ ਜਿਸ ਵਿੱਚ 22 ਜਿਲਿਆਂ ਨੇ ਹਿੱਸਾ ਲਿਆ । ਜਿਸ ਵਿੱਚ U-14 ,U-17,U-19 ਲੜਕੇ/ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ U-14 ਲੜਕਿਆਂ ਦੀ ਓਵਰਆਲ ਟਰਾਫੀ ਅੰਮ੍ਰਿਤਸਰ ਨੇ ਜਿੱਤੀ । ਜਿਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਦਾ ਅਹਿਮ ਯੋਗਦਾਨ ਰਿਹਾ । ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਦਿਲਰਾਜ ਸਿੰਘ ਨੇ ਗੋਲਡ ਮੈਡਲ, ਲਵਪ੍ਰੀਤ ਸਿੰੜ ਗੋਲਡ ਮੈਡਲ, ਮਹਿਕਬੀਰ ਸਿੰਘ ਗੋਲਡ ਮੈਡਲ, ਜਸ਼ਨਦੀਪ ਸਿੰਘ ਬਰੋਨਜ਼ ਮੈਡਲ, ਸਾਹਿਲਦੀਪ ਸਿੰਘ ਬਰੋਨਜ਼ ਮੈਡਲ ਅਤੇ U-19 ਲੜਕਿਆਂ ਵਿੱਚੋਂ ਰਮਨਪ੍ਰੀਤ ਸਿੰਘ ਨੇ ਸਿਲਵਰ ਮੈਡਲ ਹਾਸਿਲ ਕੀਤਾ । ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪਿੰ੍ਰਸੀਪਲ ਅਮਰਪ੍ਰੀਤ ਕੌਰ, ਵਾਇਸ ਪਿੰ੍ਰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਨੇ ਬੱਚਿਆਂ ਨੂੰ ਮੈਡਲ ਦਿੱਤੇ ਅਤੇ ਉਹਨਾਂ ਦੇ ਕੋਚ ਸੁਖਦੇਵ ਸਿੰਘ ਨੂੰ ਵੀ ਵਧਾਈ ਅਤੇ ਸ਼ਾਬਾਸੀ ਦਿੱਤੀ ।

Leave a Reply