ਇੰਟਰਨੈਸ਼ਨਲ ਪੰਥਕ ਦਲ ਨੇ ਲੰਗਰ ਕਮੇਟੀ ਵੱਲੋਂ ਉਗਰਾਹੀ ਲਈ ਹਿੰਦੂ ਦੇਵਤਿਆਂ ਦੇ ਨਾਲ ਰੱਖੀ ਦਰਬਾਰ ਸਾਹਿਬ ਦੀ ਤਸਵੀਰ ਚੁਕਵਾਈ

jandiala Punjab top
ਜੰਡਿਆਲਾ ਗੁਰੂ (ਕੰਵਲਜੀਤ ਸਿੰਘ)-ਬੀਤੇ ਦਿਨ ਇੰਟਰਨੈਸ਼ਨਲ ਪੰਥਕ ਦਲ ਦੇ ਜਰਨਲ ਸਕੱਤਰ ਪੰਜਾਬ ਬਾਬਾ ਸੁੱਖਾ ਸਿੰਘ ਬਰਾਂਚ ਜੰਡਿਆਲਾ ਗੁਰੂ ਦੇ ਵੱਟਸਸੈਪ ਨੰਬਰ ਤੇ ਇਕ ਸਿੱਖ ਵੀਰ ਵੱਲੋਂ ਇੱਕ ਤਸਵੀਰ ਭੇਜੀ ਗਈ ਅਤੇ ਨਾਲ ਹੀ ਇਸ ਮਸਲੇ ਨਾਲ ਸਬੰਧਿਤ ਇਕ ਆਵਾਜ਼ ਸੁਨੇਹਾ ਵੀ ਭੇਜਿਆ ਗਿਆ, ਜਿਸ ਵਿੱਚ ਉਕਤ ਫੋਟੋ ਰੱਖਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਜੰਡਿਆਲਾ ਸ਼ਹਿਰ ਦੇ ਚੌਂਕ ਵਿੱਚ ਰੱਖੀਆਂ ਤਸਵੀਰਾਂ ਨੂੰ ਬਾਬਾ ਸੁੱਖਾ ਸਿੰਘ ਜੀ ਤੇ ਇੰਟਰਨੈਸ਼ਨਲ ਪੰਥਕ ਦਲ  ਪ੍ਰੈਸ ਸਕੱਤਰ ਕੁਲਵੰਤ ਸਿੰਘ ਵਿਰਦੀ ਦੇਖਣ ਲਈ ਪੁੱਜ ਗਏ। ਜਿੱਥੇ ਕੁੱਝ ਹਿੰਦੂ ਵੀਰਾਂ ਵੱਲੋਂ ਸੜਕ ਦੇ ਕਿਨਾਰੇ ਤਸਵੀਰਾਂ ਰੱਖ ਕੇ ਲੰਗਰ ਲਗਾਉਣ ਲਈ ਉਗਰਾਹੀ ਕੀਤੀ ਜਾ ਰਹੀ ਸੀ। ਹਿੰਦੂ ਧਰਮ ਨਾਲ ਸਬੰਧਤ ਤਸਵੀਰਾਂ ਦੇ ਨਾਲ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਸ ਗੁਰੂ ਸਾਹਿਬਾਨ ਦੀ ਤਸਵੀਰ ਵੀ ਅਣਜਾਣਤਾ ਵੱਸ ਰੱਖੀ ਹੋਈ ਸੀ। ਇੰਟਰਨੈਸ਼ਨਲ ਪੰਥਕ ਦਲ ਦੇ ਸੇਵਾਦਾਰਾਂ ਨੇ ਉੱਥੇ ਮੌਜੂਦ ਲੰਗਰ ਕਮੇਟੀ ਦੇ ਵੀਰਾਂ ਨੂੰ ਬੇਨਤੀ ਕੀਤੀ ਕਿ ਭਾਵੇਂ ਸਿੱਖ ਧਰਮ ਵਿੱਚ ਤਸਵੀਰਾਂ ਦੀ ਪੂਜਾ ਦਾ ਵਿਧਾਨ ਨਹੀਂ ਹੈ, ਗੁਰਬਾਣੀ ਗੁਰੂ ਨੂੰ ਹੀ ਮੱਥਾ ਟੇਕਿਆ ਜਾਂਦਾ ਹੈ, ਪਰ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਪੇਂਟਿੰਗਾਂ ਜਾਂ ਕੈਮਰੇ ਨਾਲ ਬਣਾਈਆਂ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਦੀ ਸੜਕ ਕਿਨਾਰੇ ਰੱਖ ਮੱਥਾ ਟਿਕਾਉਣ ਦੀ ਮਨਮੱਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਿੱਖਾਂ ਵੱਲੋਂ ਪਿਆਰ ਨਾਲ ਦਿੱਤੀ ਇਸ ਦਲੀਲ ਨਾਲ ਸਹਿਮਤ ਹੁੰਦਿਆਂ ਹਿੰਦੂ ਲੰਗਰ ਕਮੇਟੀ ਪ੍ਰਬੰਧਕਾਂ ਨੇ ਉਸੇ ਵਕਤ ਦਰਬਾਰ ਸਾਹਿਬ ਵਾਲੀ ਤਸਵੀਰ ਇੰਟਰਨੈਸ਼ਨਲ ਪੰਥਕ ਦਲ ਦੇ ਸਿੰਘਾਂ ਨੂੰ ਸੌਂਪ ਦਿੱਤੀ ਅਤੇ ਅਣਜਾਣੇ ਵਿੱਚ ਹੋਈ ਗਲਤੀ ਦਾ ਪਛਤਾਵਾ ਵੀ ਕੀਤਾ। ਬਾਬਾ ਸੁੱਖਾ ਸਿੰਘ ਨੇ ਇਸ ਤਰ੍ਹਾਂ ਦੇ ਮਸਲਿਆਂ ਨੂੰ ਬਿਨ੍ਹਾਂ ਪੜਤਾਲ ਕੀਤੇ ਸੋਸ਼ਲ ਮੀਡੀਆ ਉੱਪਰ ਪਾ ਕੇ ਭੜਕਾਊ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਹਰ ਗੱਲ ਨੂੰ ਹਿੰਦੂ-ਸਿੱਖ ਵਿਰੋਧ ਦਾ ਮਸਲਾ ਬਣਾ ਕੇ ਪ੍ਰਚਾਰਨ ਦੀ ਬਜਾਏ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਹਰੇਕ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਤਾ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਜਿਹੀ ਕਿਸੇ ਵੀ ਕਾਰਵਾਈ ਤੋਂ ਸਾਵਧਾਨਤਾ ਵਰਤਣ ਦੀ ਬੇਹੱਦ ਲੋੜ ਹੈ ਜਿਸ ਨਾਲ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੋਵੇ। ਇਸ ਮੌਕੇ ਬਰਾਚ ਪ੍ਰਧਾਨ ਰਾਮ ਸ਼ਰਨ ਤੋਂ ਇਲਾਵਾ ਭਾਈ ਰਣਜੀਤ ਸਿੰਘ ਭਾਈ ਸਾਹਿਲਦੀਪ ਸਿੰਘ, ਭਾਈ ਬਲਜੀਤ ਸਿੰਘ, ਭਾਈ ਸਵਰਨਜੀਤ ਸਿੰਘ, ਭਾਈ ਮਲਕੀਤ ਸਿੰਘ ਸੱਗੂ, ਭਾਈ ਮਲੋਕ ਸਿੰਘ ਆਦਿ ਹਾਜਰ ਸਨ।

Leave a Reply