ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ਼ ‘ ਚ ਮਨਾਇਆ ਗਿਆ” ਗਰੈਂਡ ਪੇਰੈਨਟਸ ਡੇ”

jandiala Punjab top


ਜੰਡਿਆਲਾ ਗੁਰੂ (ਕੰਵਲਜੀਤ ਸਿੰਘ )-ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ਼, ਜੰਡਿਆਲਾ ਗੁਰੂ ਵਿਖੇ ਕਿੰਡਰਗਾਰਟਨ ਪਲੇਅ ਪੇਨ ਤੋਂ ਦੂਸਰੀ ਜਮਾਤ ਦੇ ਬੱਚਿਆਂ ਦਾ “ਗਰੈਂਡ ਪੇਰੈਨਟਸ ਡੇ” ਮਨਾਇਆ ਗਿਆ । ਜਿਸ ਵਿੱਚ ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ ਨਾਨੀਆਂ ਨੇ ਹਿੱਸਾ ਲਿਆ । ਸਭ ਤੋਂ ਪਹਿਲਾਂ ਪਲੇਅ ਪੇਨ ਦੇ ਛੋਟੇ-ਛੋਟੇ ਬੱਚਿਆਂ ਨੇ ਦਾਦਾ ਦਾਦੀ ਨਾਨਾ ਨਾਨੀ ਦੇ ਰੂਪ ਵਿੱਚ ਮਾਡਲਿੰਗ ਕੀਤੀ । ਛੋਟੇ-ਛੋਟੇ ਬੱਚੇ ਦਾਦਾ-ਦਾਦੀ ਦੇ ਰੂਪ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ । ਪਹਿਲੀ ਜਮਾਤ ਦੇ ਬੱਚਿਆਂ ਨੇ “ਦਾਦੀ ਅੰਮਾ ਮਾਨ ਜਾਓ” ਆਦਿ ਗਾਣਿਆਂ ਤੇ ਬਹੁਤ ਸੋਹਣਾ ਡਾਂਸ ਪੇਸ਼ ਕੀਤਾ । ਉਪਰੰਤ ਦੂਸਰੀ ਜਮਾਤ ਦੇ ਬੱਚਿਆਂ ਨੇ ਇੱਕ ਡਰਾਮਾ ਪੇਸ਼ ਕੀਤਾ ਜਿਸ ਰਾਹੀਂ ਬਹੁਤ ਸੋਹਣੀ ਸਿੱਖਿਆ ਦਿੱਤੀ ਗਈ ਕਿ ਸਾਨੂੰ ਆਪਣੇ ਵੱਡਿਆਂ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ । ਫੰਕਸ਼ਨ ਦੌਰਾਨ ਦਾਦੇ ਦਾਦੀਆਂ ਵਾਸਤੇ ਛੋਟੀਆਂ-ਛੋਟੀਆਂ ਗੇਮਸ ਰੱਖੀਆਂ ਗਈਆਂ । ਜਿਸ ਦਾ ਉਹਨਾਂ ਨੇ ਖੂਬ ਅਨੰਦ ਮਾਣਿਆ । ਫੰਕਸ਼ਨ ਦੀ ਖਾਸ ਆਈਟਮ ਇਹ ਰਹੀ ਕਿ ਸਾਰੇ ਬੱਚਿਆਂ ਦੇ ਦਾਦਿਆਂ ਨੇ “ਬਾਬੇ ਭੰਗੜਾ ਪਾਉਂਦੇ ਨੇ” ਗਾਣੇ ਤੇ ਬਹੁਤ ਵਧੀਆ ਭੰਗੜਾ ਪਾਇਆ ਅਤੇ ਦਾਦੀਆਂ ਨੇ ਵੀ ਬਹੁਤ ਵਧੀਆ ਗਿੱਧਾ ਪਾ ਕੇ ਆਪਣਾ ਤੇ ਸਾਰਿਆਂ ਦਾ ਬਹੁਤ ਮਨੋਰੰਜਨ ਕੀਤਾ । ਇਹ ਫੰਕਸ਼ਨ ਬੱਚਿਆਂ ਦੇ ਦਾਦੇ-ਦਾਦੀਆਂ ਨੂੰ ਸਮਰਪਤ ਸੀ ਇਸ ਲਈ ਫੰਕਸ਼ਨ ਵਿੱਚ ਦਾਦੇ ਦਾਦੀਆਂ ਹੀ ਮੁੱਖ ਮਹਿਮਾਨ ਸਨ । ਇਸ ਫੰਕਸ਼ਨ ਵਿੱਚ ਮਾਸਟਰ ਸ.ਜਗਤਾਰ ਸਿੰਘ ਅਤੇ ਸ. ਪਿਆਰਾ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ । ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਏ ਹੋਏ ਦਾਦੇ ਦਾਦੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡਾ “ਗਰੈਂਡ ਪੇਰੈਨਟਸ ਡੇ” ਫੰਕਸ਼ਨ ਮਨਾਉਣ ਦਾ ਮਕਸਦ ਇਹ ਹੈ ਕਿ ਸਾਡੇ ਬੱਚਿਆਂ ਦੇ ਵਿੱਚ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਆਵੇ, ਸਾਡੇ ਬਜ਼ੁਰਗਾਂ ਨੂੰ ਵੀ ਉਹ ਮਾਣ-ਸਤਿਕਾਰ ਮਿਲੇ ਜੋ ਸ਼ਾਇਦ ਅੱਜ ਸਾਡੇ ਸਮਾਜ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ । ਸਾਡੇ ਬੱਚੇ ਆਪਣੇ ਦਾਦੇ ਦਾਦੀਆਂ, ਬਜ਼ੁਰਗਾਂ ਅਤੇ ਸਭਿਆਚਾਰ ਨਾਲ ਜੁੜ ਸਕਣ । ਉਪਰੰਤ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਅਤੇ ਸਮੂਹ ਕਿੰਡਰਗਾਰਟਨ ਸਟਾਫ ਨੇ ਫੰਕਸ਼ਨ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਇਨਾਮ ਦਿੱਤੇ ਅਤੇ ਇਸ ਫੰਕਸ਼ਨ ਨੂੰ ਖੂਬ ਸਰਾਹਿਆ ਗਿਆ । ਅੰਤ ਵਿੱਚ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਕਿੰਡਰਗਾਰਟਨ ਦੇ ਅਧਿਆਪਕਾਂ ਦੀ ਮਿਹਨਤ ਨੂੰ ਖੂਬ ਸਰਾਹਿਆ ਅਤੇ ਸ਼ਾਬਾਸ਼ੀ ਦੇ ਕੇ ਅੱਗੇ ਤੋਂ ਵੀ ਇਹੋ ਸਿਖਿਆ ਦਾਇਕ ਫੰਕਸ਼ਨ ਕਰਣ ਦੀ ਪ੍ਰੇਰਨਾ ਦਿੱਤੀ ।

Leave a Reply