Navjot Singh Sidhu ਹੈ ਰਾਧੇ ਮਾਂ, ਆਸਾ ਰਾਮ ਅਤੇ ਸੌਦਾ ਸਾਦ ਦਾ ਚੇਲਾ: ਮਜੀਠੀਆ

Amritsar Punjab

ਅੰਮ੍ਰਿਤਸਰ (ਹਨੀ ਮੇਹਰਾ) — ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਇਹ ਇਤਿਹਾਸ ‘ਚ ਪਹਿਲੀ ਵਾਰ ਦੇਖਣ ‘ਚ ਆ ਰਿਹਾ ਹੈ ਕਿ ਅਕਾਲੀ ਦਲ ਨੂੰ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੌਖਲਾਈ ਕਾਂਗਰਸ ਹੁਣ ਅਕਾਲੀ ਦਲ ਦੀਆਂ ਰੈਲੀਆਂ ‘ਤੇ ਬੈਨ ਲਾ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।

ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੀ ਸੋਚ ‘ਤੇ ਚੱਲ ਰਹੀ ਹੈ। ਉਨ੍ਹਾਂ ਸੁਨੀਲ ਜਾਖੜ ਨੂੰ ਆਪਣੇ ਪਿਤਾ ਬਲਰਾਮ ਜਾਖੜ ਦੇ ਉਹ ਸ਼ਬਦ ਯਾਦ ਕਰਵਾਏ ਜਿਨ੍ਹਾਂ ‘ਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਕਤਲ ਵੀ ਕਰ ਦਿੱਤਾ ਜਾਵੇ ਤਾਂ ਵੀ ਇਹ ਤੁਛ ਹੈ। ਉਨ੍ਹਾਂ ਨਵਜੋਤ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਪਹਿਲਾਂ ਆਪ ਗੁਰਸਿੱਖ ਬਣਨ, ਫਿਰ ਕੋਈ ਮੰਗ ਰੱਖਣ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਅਜੇ ਤਾਂ ਰਾਧੇ ਮਾਂ, ਬਾਪੂ ਆਸਾ ਰਾਮ ਤੇ ਸੌਦਾ ਸਾਧ ਵਰਗਿਆਂ ਨੂੰ ਵੀ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਕਿਸ ਦਾ ਭਗਤ ਹੈ ਕਿਉਂਕਿ ਸਿੱਧੂ ਜਿਥੇ ਵੀ ਜਾਂਦਾ ਹੈ ਉਸੇ ਦੀਆਂ ਤਾਰੀਫਾਂ ‘ਚ ਉਹੀ ਪੁਰਾਣੀ ਘਸੀ-ਪਿਟੀ ਸ਼ਾਇਰੀ ਸੁਣਾ ਆਉਂਦਾ ਹੈ।

ਉਨ੍ਹਾਂ ਬਲਜੀਤ ਸਿੰਘ ਦਾਦੂਵਾਲ ਨੂੰ ਕਾਂਗਰਸੀ ਜਥੇਦਾਰ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੇ-ਆਪ ਨੂੰ ਸੰਤ ਕਹਿੰਦਾ-ਕਹਾਉਂਦਾ ਹੈ ਪਰ ਉਸ ਦੀ ਭਾਸ਼ਾ ਸੁਣ ਕੇ ਕੋਈ ਵੀ ਵਿਅਕਤੀ ਸ਼ਰਮ ਨਾਲ ਸਿਰ ਨੀਵਾਂ ਕਰਨ ਲਈ ਮਜਬੂਰ ਹੈ। ਦਾਦੂਵਾਲ ਲੁੱਕ-ਛੁਪ ਕੇ ਕਾਂਗਰਸੀ ਆਗੂਆਂ ਤੇ ਮੁੱਖ ਮੰਤਰੀ ਨਾਲ ਮੁਲਾਕਾਤਾਂ ਕਰ ਰਿਹਾ ਹੈ, ਜਿਸ ਦਾ ਮਕਸਦ ਪੰਜਾਬ ‘ਚ ਭਰਾ ਮਾਰੂ ਜੰਗ ਕਰਵਾ ਕੇ ਭਾਈਚਾਰਕ ਸਾਂਝ ਨੂੰ ਤੋੜਨਾ ਅਤੇ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਜਿਸ ਨੇ ਹਜ਼ਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਹੋਵੇ ਤੇ ਹੁਣ ਵੀ ਜਿਸ ਦੇ ਰਾਜ ‘ਚ 73 ਤੋਂ ਵੱਧ ਬੇਅਦਬੀ ਦੇ ਕਾਰੇ ਹੋਏ ਹੋਣ, ਉਸ ਨਾਲ ਸਾਂਝ-ਪਿਆਲੀ ਦੇ ਕੀ ਅਰਥ ਹਨ।

Leave a Reply