ਅਮਰਕੋਟ ਵਿਖੇ ਸਡ਼ਕ ਹਾਦਸੇ ਦੌਰਾਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ

Punjab Tarn Taran Sahib Top Slide Uncategorized

ਤਰਨ ਤਾਰਨ (ਹਰਜਿੰਦਰ ਗੱਬਰ )ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਰਾਤ ਸਾਢੇ ਬਾਰਾਂ ਵਜੇ ਇਕ ਦਰਦਨਾਕ ਸਡ਼ਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ’ਤੇ ਇਕੱਤਰ ਕਸਬੇ ਦੇ ਲੋਕਾਂ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਪੁਲਸ ਮੁਲਾਜ਼ਮ ਐੱਚ. ਸੀ. ਇੰਦਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਜੱਟ ਵਾਸੀ ਥੇਹ ਸਰਹਾਲੀ ਅਤੇ ਇਕ ਹੋਮਗਾਰਡ ਦਾ ਜਵਾਨ ਕੁਲਦੀਪ ਪੁੱਤਰ ਸੂਬਾ ਸਿੰਘ ਜੱਟ ਵਾਸੀ ਖੇਮਕਰਨ ਅਮਰਕੋਟ ਚੌਕ ਵਿਚ ਡਿਊਟੀ ਕਰ ਰਹੇ ਸਨ ਕਿ ਅੰਮ੍ਰਿਤਸਰ ਵਾਲੀ ਸਾਈਡ ਤੋਂ ਇਕ ਕਾਲੇ ਰੰਗ ਦੀ ਇਨੋਵਾ ਗੱਡੀ ਜਿਸ ਦਾ ਨੰਬਰ ਪੀਬੀ 46 ਐੱਸ 7770 ਸੀ, ਕਾਫੀ ਤੇਜ਼ ਰਫਤਾਰ ਵਿਚ ਆ ਰਹੀ ਸੀ ਜਿਸ ਨੇ ਚੌਕ ਵਿਚ ਖਡ਼੍ਹੇ ਉਕਤ ਮੁਲਾਜ਼ਮਾਂ ਨੂੰ ਕੁਚਲ ਦਿੱਤਾ ਅਤੇ ਦੂਰ ਤੱਕ ਉਨ੍ਹਾਂ ਨੂੰ ਆਪਣੇ ਨਾਲ ਘਡ਼ੀਸਦੀ ਲੈ ਗਈ।  ਉਕਤ ਦੋਵਾਂ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਰੌਲਾ ਸੁਣ ਕੇ ਜਦੋਂ ਇਲਾਕਾ ਵਾਸੀ ਆਪਣੇ ਘਰਾਂ  ’ਚੋਂ ਬਾਹਰ ਨਿਕਲੇ ਤਾਂ ਇਨੋਵਾ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਾ ਸੀ ਜਿਸ ਦੀ ਇਤਲਾਹ ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਵਲਟੋਹਾ ਵਿਖੇ ਦਿੱਤੀ। ਮੌਕੇ ’ਤੇ ਪਹੁੰਚੀ ਥਾਣਾ ਵਲਟੋਹਾ ਦੀ ਪੁਲਸ ਨੇ ਦੋਵੇਂ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਨੋਵਾ ਗੱਡੀ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply