ਰੋਡਵੇਜ਼ ਦੀ ਬੱਸ ਹਿਮਾਚਲ ਵਿਖੇ ਖੱਡ ‘ਚ ਡਿਗੀ

Bilaspur Himachal Pradesh
  • ਮਾਮਲਾ ਬਰੇਕ ਫੇਲ ਹੋਣ ਦਾ।

ਬਿਲਾਸਪੁਰ, 7 ਸਤੰਬਰ— ਅੱਜ ਪੰਜਾਬ ਰੋਡਵੇਜ ਦੀ ਬੱਸ ਬਰੇਕ ਫੇਲ ਹੋ ਜਾਣ ਕਾਰਨ ਇਕ ਖੱਡ ਵਿਚ ਡਿਗ ਪਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਕਤ ਬੱਸ ਕੁਲੂ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਸੀ ਕਿ ਬਿਲਾਸਪੁਰ ਦੇ ਜਾਮਲੀ ਖੇਤਰ ਵਿਚ ਪੈਂਦੀ ਇਕ ਖੱਡ ਵਿਚ ਡਿਗ ਪਈ। ਬੱਸ ਦੀ ਰਫਤਾਰ ਘੱਟ ਹੋਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਦੌਰਾਨ 8 ਮੁਸਾਫਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਲੋਕਾਂ ਵਲੋਂ ਇਸ ਮੌਕੇ ਬਚਾਅ ਕਾਰਜਾਂ ਲਈ ਵੱਡੀ ਪੱਧਰ ‘ਤੇ ਸਹਿਯੋਗ ਦਿਤਾ ਗਿਆ।`

Leave a Reply