ਇੰਟਰਨੈਸਨਲ ਪੰਥਕ ਦਲ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਜਥਾ ਬਰਗਾੜੀ ਲਈ ਰਵਾਨਾ

Amritsar Punjab

ਜੰਡਿਆਲਾ ਗੁਰੂ (ਕੰਵਲਜੀਤ ਸਿੰਘ, ਸੁਖਜਿੰਦਰ ਸਿੰਘ) ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਲਈ ਬਰਗਾੜੀ ਵਿਖੇ ਸਰਬਤ ਖਾਲਸਾ ਵਲੋਂ ਐਲਾਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਚਲ ਰਹੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਵਲਿਆ, ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਮਹਾਲਮ ਦੀ ਅਗਵਾਈ ਵਿਚ ਜਥਾ ਬਰਗਾੜੀ ਲਈ ਰਵਾਨਾ ਹੋਇਆ। ਬਾਬਾ ਸਤਨਾਮ ਸਿੰਘ ਵਲਿਆ ਤੇ ਲਖਬੀਰ ਸਿੰਘ ਮਹਾਲਮ ਨੇ ਕਿਹਾ ਕਿ ਲਗਭਗ ਤਿੰਨ ਸਾਲ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਬਰਗਾੜੀ ਦੀਆ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਨਿਰਾਦਰੀ ਦੇ ਦੋਸ਼ੀਆਂ ਨੂੰ ਅੱਜ ਤੱਕ ਸਰਕਾਰਾਂ ਲੱਭਣ ਵਿਚ ਨਾਕਾਮ ਰਹੀਆਂ ਹਨ। ਇਸ ਤੋਂ ਇਲਾਵਾ ਕੋਟਕਪੂਰਾ ਚੌਂਕ ਅਤੇ ਪਿੰਡ ਬਹਿਬਲ ਕਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਬੈਠਿਆ ਸੰਗਤਾਂ ਜੋ ਕਿ ਨਿਤਨੇਮ ਕਰ ਰਹੀਆਂ ਸਨ। ਉਨਾਂ ਤੇ ਗੋਲੀਆਂ ਤੇ ਲਾਠੀ ਚਾਰਜ ਨਾਲ ਤਸਦਤ ਕਰਨ ਵਾਲੇ ਪੁਲਿਸ ਅਧਕਾਰੀਆਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਇਨਸਾਫ ਦੀ ਮੰਗ ਨੂੰ ਲੈ ਕੇ ਬਰਗਾੜੀ ਵਿਖੇ ਲਗੇ ਧਰਨੇ ਦਾ ਇੰਟਰਨੈਸ਼ਲ ਪੰਥਕ ਦਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮਰਥਣ ਕਰਦੀ ਹੈ। ਇਸ ਮੋਕੇ ਇੰਟਰਨੈਸ਼ਨਲ ਪੰਥਕ ਦਲ ਦੇ ਪਿਪਲ ਸਿੰਘ, ਤਰਸੇਮ ਸਿੰਘ, ਕੰਵਲਜੀਤ ਸਿੰਘ, ਨਸੀਬ ਸਿੰਘ, ਪ੍ਰਤਾਪ ਸਿੰਘ, ਸਰਬਜੀਤ ਸਿੰਘ, ਹਾਕਮ ਸਿੰਘ, ਗੁਰਚਰਨ ਸਿੰਘ, ਨਿਸ਼ਾਨ ਸਿੰਘ, ਗੁਕਿਰਤ ਸਿੰਘ, ਵਰਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰੈਸ ਸਕੱਤਰ ਭਾਈ ਅਮਰੀਕ ਸਿੰਘ, ਫਿਰੋਜ਼ਪੁਰ ਛੌਣੀ, ਦਲਵਿੰਦਰ ਸਿੰਘ, ਸੁਰਜੀਤ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ, ਜੈਤਾ ਸਿੰਘ, ਸਿੰਦਾ ਸਿੰਘ ਜਥੇ ਵਿਚ ਸ਼ਾਮਿਲ ਸਨ।

Leave a Reply