ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 93% ਅੰਕ ਪ੍ਰਾਪਤ ਕਰਕੇ ਪੂਰੇ ਇਲਾਕੇ ਵਿੱਚ ਨਾਮ ਕੀਤਾ ਰੌਸ਼ਨ |

jandiala Punjab

ਜੰਡਿਆਲਾ ਗੁਰੂ (ਕਵਲਜੀਤ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾਂ ਪਿੰਡ/ ਬੰਡਾਲਾ ਦੇ ਸ਼ਾਨਦਾਰ ਦੱਸਵੀਂ ਜਮਾਤ ਦੇ ਨਤੀਜਿਆਂ ਨੇ ਪੂਰੇ ਜੰਡਿਆਲਾ ਗੁਰੂ ਬਲਾਕ ਵਿੱਚੋਂ 93% ਨੰਬਰ ਹਰਮਨਪ੍ਰੀਤ ਕੌਰ ,87% ਹਰਵਿੰਦਰ ਸਿੰਘ, ਅਤੇ 86% ਅਨਮੋਲ ਪ੍ਰੀਤ ਸਿੰਘ ਨੇ ਅੰਕ ਪ੍ਰਾਪਤ ਕਰਕੇ ਪੂਰੇ ਇਲਾਕੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ. ਗੁਲਵਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਸਾਡੇ ਸਕੂਲ ਦੀ ਵਿਦਿਆਰਥਣ ਹਰਮਨ ਪ੍ਰੀਤ ਕੌਰ ਨੇ 93% ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੇ ਨਾ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਡੇ ਬੋਰਡਿੰਗ ਸਕੂਲ ਦਾ ਨਾਂ ਵੀ ਚਮਕਾ ਦਿੱਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰ ਰਾਜਬੀਰ ਸਿੰਘ ਹੁੰਦਲ ਅਤੇ ਗਿਆਨੀ  ਜਤਿੰਦਰ ਸਿੰਘ ਜੀ ਨੇ ਇਸ ਖੁਸ਼ੀ ਨੂੰ ਸਾਂਝੇ ਕਰਦਿਆਂ ਹੋਇਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿਦਿਆਰਥੀਆ ਨੂੰ 5100/ ਹਜ਼ਾਰ ਰੁਪਏ ਨਕਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ । ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਕੰਟਰੋਲ ਸ ਬਲਜਿੰਦਰ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਕੂਲ ਵਿੱਚ ਵਿਦਿਆ ਦੇ ਨਾਲ-ਨਾਲ ਗੇਮਸ, ਸੱਭਿਆਚਾਰ, ਵਿੱਚ ਬੂਲੰਦੀਆ ਦੇ ਝੰਡੇ ਵਿਦਿਆਰਥੀ ਗੱਡ ਚੁੱਕੇ ਹਨ। ਇਸ ਮੌਕੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਮੂਹ ਸਟਾਫ਼ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ  ਵਿਸ਼ੇਸ਼ ਤੌਰ ਤੇ ਹਰਮਨਪ੍ਰੀਤ ਕੌਰ ਦੀ ਮੰਮੀ ਮਨਜੀਤ ਕੌਰ ਨੇ ਸਮੂਹ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ  ਜਿਹਨਾਂ ਦੀ ਬਦੌਲਤ ਸਾਡੀ ਬੇਟੀ ਇਸ ਮੁਕਾਮ ਤੇ ਪਹੁੰਚੀ  ਹੈ ਇਸ ਮੌਕੇ ਵਾਇਸ ਪ੍ਰਿੰਸੀਪਲ ਰਾਜਬੀਰ ਕੌਰ, ਰਜੇਸ਼ ਸ਼ਰਮਾ, ਕੁਆਡੀਨੇਟਰ ਕਰਨਜੀਤ ਕੌਰ, ਸ਼ਿਵਾਨੀ ਸ਼ਰਮਾ, ਰਣਜੀਤ ਕੌਰ ਆਦਿ ਅਧਿਆਪਕ ਹਾਜਰ ਸਨ ।

Leave a Reply