70 ਸਾਲਾ ਬੁਜ਼ੁਰਗ ਪ੍ਰਸ਼ੰਸਕ ਨੇ ਪਾਈ ਪਟੀਸ਼ਨ ,ਕਿਹਾ ਪੀਵੀ ਸਿੰਧੂ ਨਾਲ ਕਰਵਾਓ ਵਿਆਹ , ਨਹੀਂ ਤਾਂ ਕਰ ਲੈਣਾ ਉਸਨੁ ਅਗਵਾ

Entertainment India Most View tamilnadu

ਅਕਸਰ ਹੀ  ਅਸੀਂ ਖਿਡਾਰੀਆਂ ਦੇ ਪ੍ਰਸ਼ੰਸਕਾਂ ਦੇ ਕ੍ਰੇਜ਼ ਦੇ ਕਿੱਸੇ ਆਮ ਹੀ ਦੇਖਦੇ ਅਤੇ ਸੁਣਦੇ ਰਹਿੰਦੇ ਹਨ, ਪਰ ਅਜ ਅਸੀਂ ਤੁਹਾਨੂੰ ਇਕ ਅਜਿਹੇ ਆਦਮੀ ਦੀਵਾਨਗੀ ਦੀ ਖਬਰ ਦਸਣ ਜਾ ਰਹੇ ਹਾ ਜਿਸਨੂ ਪੜ ਕੇ  ਤੁਹਾਨੂੰ  ਹੈਰਾਨੀ ਦੇ  ਨਾਲ ਨਾਲ ਹਾਸਾ ਵੀ ਆਊਗਾ ਕੀ ਅਜਿਹੇ ਵੀ ਫੈਨਸ ਹੁੰਦੇ ਆ ਦੁਨੀਆ ਵਿੱਚ? ਗਲ ਕਰ ਰਹੇ ਹਾਂ ਤਾਮਿਲਨਾਡੂ ਦੇ ਰਮਨਾਥਪੁਰਮ ਜ਼ਿਲ੍ਹੇ ਦੇ ਮਲਾਯਾਸਾਮੀ ਨਾਮ ਦੇ ਇਕ 70 ਸਾਲਾ ਬਜ਼ੁਰਗ ਦੀ, ਜਿਸਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਬੈਡਮਿੰਟਨ ਸਟਾਰ ਅਤੇ ਸੋਨ ਤਗਮਾ ਜੇਤੂ ਪੀਵੀ ਸਿੰਧੂ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਪਰ ਮਾਮਲਾ ਸਿਰਫ ਚਾਹਤ ਤੱਕ ਸੀਮਿਤ ਨਹੀਂ ਹੈ. ਮਲਾਯਾਸਾਮੀ ਨੇ ਜ਼ਿਲ੍ਹਾ ਜੱਜ ਦੀ ਪਟੀਸ਼ਨ ਵੀ ਦਾਖਲ ਕੀਤੀ ਹੈ। ਬਜ਼ੁਰਗ ਇਥੇ ਨਹੀਂ ਰੁਕਿਆ. ਉਸਨੇ ਧਮਕੀ ਵੀ ਦਿੱਤੀ ਹੈ ਕਿ ਜੇ ਉਸਦੇ  ਵਿਆਹ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਪੀਵੀ ਸਿੰਧੂ ਨੂੰ ਅਗਵਾ ਕਰ ਲਵੇਗਾ । ਜਦੋਂ ਮਲਿਆਸਾਮੀ ਨੂੰ ਪੁੱਛਿਆ ਗਿਆ ਕਿ ਪੀਵੀ ਸਿੰਧੂ ਨਾਲ ਕਿਉਂ ਵਿਆਹ ਕਰਨਾ ਚਾਹੁੰਦਾ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਿੰਧੂ ਦੇ ਖੇਡਣ ਦੇ ਢੰਗ  ਤੋਂ ਬਹੁਤ  ਪ੍ਰਭਾਵਤ ਹੈ। ਇਸ ਲਈ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ. ਬਜ਼ੁਰਗ ਇਹ ਵੀ ਕਹਿੰਦਾ ਹੈ  ਕਿ ਉਹ 70 ਸਾਲਾਂ ਦਾ ਨਹੀਂ ਬਲਕਿ ਸਿਰਫ 16 ਸਾਲਾਂ ਦਾ ਹੈ, ਉਸਦਾ ਜਨਮ 14 ਅਪ੍ਰੈਲ 2004 ਨੂੰ ਹੋਇਆ ਸੀ ।

ਕੁਲੈਕਟਰ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ  । ਨਾਲ ਹੀ, ਉਸਨੇ ਇਹ ਵੀ ਕਿਹਾ ਕਿ ਇਸ ਬੁਜੁਰਗ  ਵਿਅਕਤੀ ਦੀ ਮਾਨਸਿਕ ਸਥਿਤੀ ਸਹੀ ਹੈ ਜਾਂ ਨਹੀਂ, ਇਸਦੀ ਵੀ ਜਾਂਚ ਕਰਵਾਈ ਜਾਵੇ ।

 

Leave a Reply