ਦਾਤਰ ਤੇ ਬੇਸਬੈਟ ਦੀ ਨੋਕ ‘ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਬਰ ਗ੍ਰਿਫਤਾਰ

Jalandhar Punjab


ਜਲੰਧਰ(ਵਰਿੰਦਰ ਰਾਜਪੂਤ) ਥਾਣਾ ਲਾਂਬੜਾ ਦੀ ਪੁਲਸ ਨੇ ਦਾਤਰ ਅਤੇ ਬੇਸਬੈਟ ਦੇ ਦਮ ‘ਤੇ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮਾਮਲੇ ਨੂੰ ਲੈ ਕੇ ਮੁਲਜ਼ਮਾਂ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜ਼ਿਕਰਯੋਗ ਹੈ ਕਿ ਪੁਲਸ ਦੀ ਰੇਡ ਦੌਰਾਨ ਗੈਂਗ ਦਾ ਇਕ ਮੁਲਜ਼ਮ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।
ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਰਾਲੀ ਦਾ ਰਹਿਣ ਵਾਲਾ ਪਰਗਟ ਸਿੰਘ ਉਰਫ ਸੁੱਖਾ, ਰਸੂਲਪੁਰ ਖੁਰਦ ਦਾ ਬੂਟਾ, ਕੁਰਾਲੀ ਦਾ ਹੀ ਜਸਪ੍ਰੀਤ ਸਿੰਘ ਉਰਫ ਵੀਰੂ, ਮਨਦੀਪ ਸਿੰਘ, ਜਸਕੀਰਤ ਸਿੰਘ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਰੇਡ ਪਾਰਟੀ ਤਿਆਰ ਕਰ ਕੇ ਮੁਲਜ਼ਮਾਂ ਨੂੰ ਲਾਂਬੜਾ ਨਹਿਰ ਦੇ ਕੋਲੋਂ ਗ੍ਰਿਫਤਾਰ ਕੀਤਾ। ਮੌਕੇ ‘ਤੇ ਖੜ੍ਹਾ ਮੁਲਜ਼ਮ ਪਰਮਜੀਤ ਸਿੰਘ ਉਰਫ ਸੋਨੂੰ ਫਰਾਰ ਹੋ ਗਿਆ। ਉਕਤ ਮੁਲਜ਼ਮਾਂ ਕੋਲੋਂ 150 ਗ੍ਰਾਮ ਨਸ਼ੀਲਾ ਪਾਊਡਰ, 3 ਦਾਤਰ ਅਤੇ ਇਕ ਬੇਸਬੈਟ ਬਰਾਮਦ ਹੋਇਆ ਹੈ।

Leave a Reply