ਬਲਾਤਕਾਰੀਆ ਨੂੰ ਸਜ਼ਾਵਾਂ ਦੇਣ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਯਾਦ- ਬਾਬਾ ਸੁੱਖਾ ਸਿੰਘ ਜੀ

jandiala Punjab
 ਜੰਡਿਆਲਾ ਗੁਰੂ ( ਕੰਵਲਜੀਤ ਸਿੰਘ) – ਪਿਛਲੇ ਦਿਨੀਂ ਕਠੂਆ ਜੰਮੂ-ਕਸ਼ਮੀਰ ਵਿਖੇ ਨਬਾਲਿਗ ਲੜਕੀ ਨਾਲ ਬਲਾਤਕਾਰ ਕੁਝ ਹਵੈਸੀ ਦਰਿੰਦੇਆਂ ਵੱਲੋਂ  ਧਾਰਮਿਕ ਅਸਥਾਨ ਮੰਦਰ ਵਿੱਚ ਕਰਨ ਤੋਂ ਬਾਅਦ ਜਾਨੋਂ ਮਾਰ ਦਿੱਤਾ ਗਿਆ ਜੋ ਮਰਦ ਸਮਾਜ ਵਿੱਚ ਇਹੋ ਜਿਹੇ ਕਲੰਕ ਹਵੈਸੀ ਦਰਿੰਦੇਆਂ ਨੇ ਸ਼ਰਮ ਸਾਰ ਕਰਕੇ ਰੱਖ ਦਿੱਤਾ।
ਹੁਣ ਮੱਸਲਾ ਭਰੋਸੇਯੋਗ ਸੂਤਰਾਂ ਮੁਤਾਬਕ ਇਹ ਬਣਿਆ ਹੋਇਆ ਹੈ ਕਿ ਜਿੱਥੇ ਇਹ ਨਬਾਲਿਗ ਲੜਕੀ ਮੂਸਲਮਾਨ ਦੀ ਧੀ  ਹੈ | ਉਧਰ ਇਹ ਘਨੌਣੀ ਨੀਚ ਹਰਕਤ ਕਰਨ ਵਾਲੇ ਹਿੰਦੂ ਧਰਮ ਨਾਲ ਸਬੰਧਤ ਨੇ ਪਰ ਇਹ ਹਵੈਸੀ ਦੋਸ਼ੀ ਹਨ | ਜਿਸ ਨੂੰ ਬਚਾਉਣ ਵਿੱਚ ਭੰਗਵੇ ਕਪੜਿਆ ਵਾਲੇ ਰਾਜਨੀਤਕ ਸਹਿ ਤੇ ਪੁਲਿਸ ਵੀ ਦੋਸ਼ੀਆ  ਨੂੰ ਬਚਾਉਣ ਵਿੱਚ ਸਹਾਈ ਹੋ ਰਹੀ ਹੈ।ਪਰ ਇਸ ਮਾਮਲੇ ਵਿੱਚ ਪੂਰੇ ਪੰਜਾਬ ਵਿਚ ਇਸ ਨਬਾਲਿਗ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮੁਜ਼ਾਹਰੇ ਕੈਡਲ ਮਾਰਚ ਵੱਖ-ਵੱਖ ਥਾਵਾਂ ਤੇ ਕੀਤੇ ਜਾ ਰਹੇ ਹਨ, ਤਾਂ ਜ਼ੋ ਸਖ਼ਤ ਤੋਂ ਸਖ਼ਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਮਿਲ ਸਕੇ ਅਤੇ ਅੱਗੇ ਤੋਂ ਇਹੋ ਜਿਹਾ ਘਨੋਣਾ ਤੇ ਨੀਚ ਹਰਕਤ ਹੋਰ ਕੋਈ ਨਾ ਕਰ ਸਕੇ ਤਾਂ ਜ਼ੋ ਇਸ ਬੱਚੀ ਨੂੰ ਪੂਰਾ ਪੂਰਾ ਇਨਸਾਫ਼ ਮਿਲ ਸਕੇ।
ਉਧਰ ਅੱਜ ਦੇ ਯੁੱਗ ਦੀ ਨਵੀਂ ਤਕਨੀਕ ਸੋਸ਼ਲ ਮੀਡੀਆ ਤੇ ਫੇਸਬੁੱਕ ਰਾਹੀਂ ਵੀ ਇਸ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ  ਸੋ ਵੱਖ-ਵੱਖ ਪੋਸਟਾ , ਫ਼ੋਟੋਆਂ ਸ਼ੇਅਰ ਕਰਨ ਦੇ ਨਾਲ-ਨਾਲ 20ਵੀਂ ਸਦੀ ਦੇ ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੀ ਵਾਇਰਲ ਹੋਈਆਂ ਵਿਡੀਉ ਆ ਰਹੀਆਂ ਅਤੇ ਵੱਖ-ਵੱਖ ਫੋਟੋਆ,ਪੋਸਟਾਂ ਰਾਹੀਂ ਯਾਦ ਕਰਦਿਆਂ ਵੇਖਿਆ ਜਾ ਰਿਹਾ ਹੈ ਜੋ ਵਿਡੀਉ ਵਾਇਰਲ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੋਲ ਰਹੇ ਹਨ  ਕਿ “ਧੀ ਕਿਸੇ ਦੀ ਵੀ ਹੋਵੇ ਚਾਹੇ ਹਿੰਦੂ ਧਰਮ ਦੀ, ਮੁਸਲਮਾਨ ਧਰਮ ਦੀ, ਈਸਾਈ ਧਰਮ ਦੀ, ਭਾਵੇਂ ਸਿੱਖ ਧਰਮ ਦੀ ਧੀ ਹੋਵੇ  ਇੱਜ਼ਤ ਲੁੱਟਣ ਵਾਲੇ ਬੰਦੇ ਨੂੰ, ਸਿੱਧਾ ਗੱਡੀ ਚੜ੍ਹਾ ਕੇ ਮੇਰੇ ਕੋਲ ਆ ਜਾਉ ਮੈਂ ਆਪੇ ਸਾਂਭਲੂ ਗਾ ਉਪਰੋਕਤ ਜਾਣਕਾਰੀ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ ਪੰਜਾਬ ਦੇ ਜਨਰਲ ਸਕੱਤਰ ਬਾਬਾ ਸੁੱਖਾ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿਹਾ ਕਿ ਆਪਾਂ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਰਾਖੀ ਆਪ ਕਰਨੀ ਪੈਣੀ ਹੈ ਕਿਉਂਕਿ ਭਾਰਤ ਸਰਕਾਰ ਦੀ ਡੋਰ ਬੇਔਲਾਦਾ ਦੇ ਹੱਥ ਵਿੱਚ ਹੈ ਇਹਨਾ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਸਿੱਖਲਾਈ ਆਗਰਕਸਖ ਲਈ ਦਿੱਤੀ ਜਾਵੇ। ਇਸ ਮੌਕੇ ਸੰਤ ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲੇ ,ਭਾਈ ਕੁਲਵੰਤ ਸਿੰਘ ਜੀ, ਭਾਈ ਕੰਵਰਜੀਤ ਸਿੰਘ, ਭਾਈ ਸਵਰਨ ਸਿੰਘ ਜੀ, ਭਾਈ ਮਨਜਿੰਦਰ ਸਿੰਘ ਜੀ ਭਾਈ ਸਾਹਿਬ ਸਿੰਘ ਚਾਹਲ, ਭਾਈ ਗੁਰਜੰਟ ਸਿੰਘ ਭਾਈ ਰਣਜੀਤਸਿੰਘ ਭਾਈ ਗੁਰਮੀਤ ਸਿੰਘ ਭਾਈ ਸਾਹਿਲ ਸਿੰਘ ਭਾਈ ਜਸਪਾਲ ਸਿੰਘਆਦਿ ਹਾਜ਼ਰ ਸਨ।

Leave a Reply