41ਵੇਂ ਜੀ.ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਵਿਚ ਈ.ਐਮ.ਈ. ਜਲੰਧਰ ਦੀ ਟੀਮ ਦੇ ਜੇਤੂ

Nabha Punjab


ਨਾਭਾ (ਸੁਖਚੈਨ ਸਿੰਘ ) 41ਵੇਂ ਜੀ.ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਸੱਤਵੇ ਦਿਨ ਸਥਾਨਕ ਪੰਜਾਬ ਪਬਲਿਕ ਸਕੂਲ ਗਰਾਉਂਡ ਵਿੱਖੇ ਫਾਈਨਲ ਮੈਚ  ਏ.ਐਸ.ਸੀ. ਜਲੰਧਰ ਤੇ ਈ.ਐਮ.ਈ. ਜਲੰਧਰ ਦੀਆ ਟੀਮਾ ਵਿਚਕਾਰ ਖੇਡੇ ਗਏ ਦੋਨਾ ਟੀਮਾ ਵਿਚਕਾਰ ਸਖਤ ਮੁਕਾਬਲਾ ਵੇਖਇਆ ਗਿਆ ਆਖਿਰ ਈ.ਐਮ.ਈ. ਜਲੰਧਰ ਨੇ ਏ.ਐਸ.ਸੀ. ਜਲੰਧਰ 3’1 ਦੇ ਨਾਲ ਹਰਾ ਕੇ ਟਰੋਫੀ ਤੇ ਕਬਜਾ ਕਰ ਲਿਆ। ਮੈਚਾ ਦੇ ਮੁੱਖ ਮਹਿਮਾਨ ਆਈ ਪੀ ਐਸ ਵਿਜੀਲੈਸ ਬੀਰੋ ਪੰਜਾਬ ਅਮਰਦੀਪ ਸਿੰਘ ਰਾਏ ਵਿਸੇਸ ਤੋਰ ਤੇ ਹਾਜਰ ਹੋਏ ਅਤੇ ਜੇਤੂ ਟੀਮਾ ਨੂੰ ਇਨਾਮਾ ਦੀ ਵੰਡ ਕੀਤੀ ਅਤੇ ਟੂਰਨਾ ਮੈਟ ਕਮੇਟੀ ਦੀ ਸਲਾਘਾ ਕੀਤੀ ਅਤੇ ਟੀਮਾ ਨੇ ਪੰਜਾਬ ਸਰਕਾਰ ਤੋ ਨਾਭਾ ਵਿੱਚ ਅਸਟੋਟਰਫ ਲਗਾਉਣ ਦੀ ਮੰਗ ਕੀਤੀ
ਦੋਵੇਂ ਟੀਮਾਂ ਨੇ ਪਹਿਲੇ ਅੱਧ ਤੱਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਬਰਾਬਰੀ ਤੇ ਰਹੀਆਂ। ਦੂਜੇ ਅੱਧ ਦੇ ਸ਼ੁਰੂ  ਵਿਚ ਹੀ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਗੋਲ ਕਰਨ ਲਈ ਪੂਰਾ ਜ਼ੋਰ ਲਗਾਉਣਾ ਸ਼ੁਰੂ ਕੀਤਾ ਅਤੇ ਕਾਮਯਾਬੀ ਵੀ ਹਾਸਿਲ ਕੀਤੀ ਅਤੇ ਮੈਚ ਦਾ ਅੰਤ 3-1 ਗੋਲਾਂ  ਨਾਲ ਖਤਮ ਹੋਇਆ। ਈ.ਐਮ.ਈ. ਜਲੰਧਰ 3-1 ਨਾਲ ਜਿੱਤਕੇ ਟਰੋਫੀ ਤੇ ਕਬਜਾ ਕੀਤਾ,ਟੂਰਨਾਮੈਟ ਕਮੇਟੀ ਵੱਲੋ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਸਕਿੰਡ ਟੀਮ ਨੂੰ 50 ਹਜਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਅਤੇ ਬਾਕੀ ਖਿਡਾਰੀਆ ਨੂੰ ਦੇਸੀ ਘੀ ਦਾ ਇੱਕ ਇੱਕ ਡੱਬਾ ਵੀ ਦਿੱਤਾ ਗਿਆ ਅੱਜ ਮੈਚਾ ਨੂੰ ਲੈ ਕੇ ਦਰਸਕਾ ਵਿੱਚ ਵੀ ਕਾਫੀ ਉਤਸਾਹ ਪਾਇਆ ਗਿਆ ਜੇਤੂ ਟੀਮ ਵੱਲੋ ਖੂਬ ਭੱਗੜੇ ਵੀ ਪਾਏ ਗਏ

Leave a Reply