41ਵਾਂ ਲਿਬਰਲ ਆਲ ਇੰਡੀਆ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ

Nabha Punjab


ਨਾਭਾ (ਸੁਖਚੈਨ ਸਿੰਘ ) ਨਾਭਾ ਦੇ ਨਾਮੀ ਸਕੂਲ ਪੀਪੀਐਸ ਖੇਡ ਮੈਦਾਨ ਵਿਖੇ ਜੀ ਐਸ ਬੈਂਸ 41ਵਾਂ ਲਿਬਰਲ ਆਲ ਇੰਡੀਆ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ.ਪਿਛਲੇ ਚਾਲੀ ਸਾਲਾਂ ਤੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ ਚੋਟੀ ਦੀਆਂ 14 ਟੀਮਾਂ ਹਿਸਾ ਲੈ ਰਹੀਆਂ ਹਨ.ਅੱਜ ਤੋਂ ਸੱਤ ਦਿਨਾਂ ਤੱਕ ਚਲਣ ਵਾਲੇ ਮੈਚਾਂ ਵਿੱਚ ਫਸਵੇਂ ਮੁਕਾਬਲੇ ਵੇਖਣ ਨੂੰ ਮਿਲਣਗੇ।ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਐਸਜੀਪੀਸੀ ਇਲੈਵਨ ਬਨਾਮ ਚੰਡੀਗੜ ਅਤੇ ਦੂਸਰੇ ਰਾਊਂਡ ਵਿੱਚ ਨਾਸਿਕ ਬਨਾਮ ਹਾਕਸ ਰੂਪਨਗਰ ਦੀਆਂ ਟੀਮਾਂ ਵਿਚਾਲੇ ਰੱਖੇ ਮੁਕਾਬਲਿਆਂ ਦਾ ਰਸਮੀ ਉਦਘਾਟਨ ਡੀਸੀ ਪਟਿਆਲਾ ਰਾਮਬੀਰ ਸਿੰਘ ਨੇ ਕੀਤਾ ਜਿਨ੍ਹਾਂ ਦੇ ਨਾਲ ਹੀ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਮੈਚ ਆਰੰਭ ਕਰਵਾਏ।ਇਸ ਦੌਰਾਨ ਗਾਇਕ ਪੰਮੀ ਬਾਈ ਨੇ ਖੇਡਾਂ ਨੂੰ ਲੈਕੇ ਇਸ ਤਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਮੈਦਾਨ ਵਿੱਚ ਐਸਟ੍ਰੋਟਰਫ ਲਗਾਉਣ ਦੀ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ।

Leave a Reply