ਕਾਠਗੜ੍ਹ ਪੁਲਿਸ ਨੇ ਭਾਰੀ ਮਾਤਰਾ ‘ਚ ਵੱਖ-ਵੱਖ ਮਾਰਕੇ ਦੀਆਂ 145 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ

Jalandhar Punjab

ਕਾਠਗੜ੍ਹ (ਅਸ਼ਵਨੀ ਵਰਮਾ ) ਥਾਣਾ ਕਾਠਗੜ੍ਹ ਪੁਲਸ ਨੇ ਭਾਰੀ ਮਾਤਰਾ ‘ਚ ਵੱਖ-ਵੱਖ ਮਾਰਕੇ ਦੀਆਂ 145 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ।
ਪੁਲਿਸ ਨੂੰ ਗੁਪਤ ਜਾਣਕਾਰੀ ਸੀ ਕੀ ਰੋਪੜ ਸਾਈਡ ਤੋਂ ਬਲਾਚੌਰ ਇਲਾਕੇ ‘ਚ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਟੈਂਪੂ ਟਰੈਵਲਰ ਰਾਹੀਂ ਲਿਆਂਦੀ ਜਾ ਰਹੀ ਸੀ, ਜਿਸ ਨੂੰ ਫੜਨ ਲਈ ਕਾਠਗੜ੍ਹ ਮੌੜ ‘ਤੇ ਗਸ਼ਤ ਕਰ ਰਹੇ ਏ.ਐੱਸ.ਆਈ. ਮਨਜੀਤ ਸਿੰਘ ਨੂੰ ਇਤਲਾਹ ਦਿੱਤੀ। ਏ.ਐੱਸ.ਆਈ. ਮਨਜੀਤ ਸਿੰਘ ਨੇ ਪੁਲਸ ਟੀਮ ਸਮੇਤ ਪਿੰਡ ਬਣਾਂ ਵਿਖੇ ਹਾਈਵੇ ‘ਤੇ ਲੱਗੇ ਨਾਕੇ ਦੌਰਾਨ ਜਦੋਂ ਉਕਤ ਟੈਂਪੂ ਟਰੈਵਲਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚ 145 ਪੇਟੀਆਂ ਫਾਰ ਸੇਲ ਇਨ ਚੰਡੀਗੜ੍ਹ ਦੀ ਸ਼ਰਾਬ ਸੀ ਜਿਸਨੂੰ ਬਰਾਮਦ ਕਰ ਕੇ ਟੈਂਪੂ ਟਰੈਵਲਰ ਨੂੰ ਕਬਜ਼ੇ ‘ਚ ਲਿਆ। ਜਦੋਂਕਿ ਚਾਲਕ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਉਸ ਦੇ ਨਾਲ ਬੈਠਾ ਗੋਲਡੀ ਮੌਕੇ ਤੋਂ ਫਰਾਰ ਹੋ ਗਿਆ। ਤਫਤੀਸ਼ੀ ਅਫ਼ਸਰ ਵੱਲੋਂ ਉਕਤ ‘ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply