10 ਸਾਲਾ ਵਿਚ ਪੰਜਾਬ ਦੀਆ ਜੇਲਾ ਵਿਚ ਬੰਦ 250 ਦੇ ਕਰੀਬ ਕੈਦੀ ਫਰਾਰ ਹੋ ਚੁੱਕੇ

Nabha Punjab


ਨਾਭਾ (ਸੁਖਚੈਨ ਸਿੰਘ ) ਪੰਜਾਬ ਦੀ ਅੱਤ ਸੁਰੱਖਿਅਤ ਜੇਲਾ ਵਿਚੋ ਇੱਕ ਜਾਣੀ ਜਾਦੀ ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ ਵਿਚ ਦਿਨ ਦਿਹਾੜੇ ਪੁਲਿਸ ਵਰਦੀ ਵਿਚ ਆਏ 10 ਦੇ ਕਰੀਬ ਗੈਗਸਟਰਾ ਵੱਲੋ ਜੇਲ ਵਿਚ ਬੰਦ 2 ਅੱਤਵਾਦੀਆ ਅਤੇ 4 ਗੈਗਸਟਰਾ  ਨੂੰ ਲੈਕੇ ਫਰਾਰ ਹੋ ਗਏ। ਇਹ ਗੈਗਸਟਰ ਪੁਲਿਸ ਦੀ ਵਰਦੀ ਵਿਚ ਆਏ ਅਤੇ ਗੇਟ ਤੇ ਖੜੀ ਸਕਿਊਰਟੀ ਨੂੰ ਗੰਨ ਪੁਆਇਟ ਤੇ ਉਹਨਾ ਨੂੰ ਬੰਦੀ ਬਣਾ ਲਿਆ ਅਤੇ ਜੇਲ ਦੀ ਡਿਊਡੀ ਤੇ 100 ਦੇ ਕਰੀਬ ਗੋਲੀਆ ਚਲਾਕੇ 6 ਕੈਦੀਆ ਨੂੰ ਲੈ ਕੇ ਫਰਾਰ ਹੋ ਗਏ। ਪੰਜਾਬ ਸਰਕਾਰ ਨੇ ਭਾਵੇ ਹੀ ਸੁਰਾਗ ਦੇਣ ਵਾਲੇ ਨੂੰ 25 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ। ਪਰ ਇਸ ਪੂਰੀ ਘਟਨਾਕ੍ਰਮ ਤੇ ਝਾਤ ਮਾਰੀ ਜਾਵੇ ਕੀ ਕਿੱਥੇ ਕਿੱਥੇ ਖਾਮੀਆ ਸਨ ਅਤੇ ਗੈਗਸਟਰ ਅਪਣੀਆ ਚਾਰ ਗੱਡੀਆ ਰਾਹੀ ਕਿਸ ਰੂਟ ਰਾਹੀ ਗਏ।

Story-ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ ਜਿੱਥੇ ਪਰਿੰਦਾ ਵੀ ਪਰ ਨਹੀ ਮਾਰ ਸਕਦਾ ਅੱਜ ਇਸ ਜੇਲ ਵਿਚ ਫਿਲਮੀ ਅੰਦਾਜ ਨਾਲ ਗੈਗਸਟਰਾ ਨੇ ਪੁਲੀਸ ਦੀ ਵਰਦੀਆ ਪਾਕੇ ਅਸਲੇ ਨਾਲ ਲੈਸ ਹੋਕੇ ਸਰੇਆਮ ਗੋਲੀਬਾਰੀ ਕਰਕੇ ਜੇਲ ਅੰਦਰੋ 6 ਕੈਦੀਆ ਨੂੰ ਛੁੱਡਵਾਕੇ ਲੈ ਜਾਦੇ ਹਨ। ਸਭ ਤੋ ਪਹਲਾ ਗੈਗਸਟਰਾ ਨੇ ਜੇਲ ਦੇ ਮੇਨ ਗੇਟ ਤੇ ਗੈਗਸਟਰਾ ਨੇ ਪਹਿਲਾ ਸਕਿਊਰਟੀ ਨੂੰ ਬੰਧਕ ਬਣਾਇਆ ਅਤੇ ਬਾਅਦ ਵਿਚ ਉਹ ਜੇਲ ਦੇ ਅੰਦਰ ਗੋਲੀਆ ਚਲਾਉਦੇ ਹੋਏ ਡਿਊਡੀ ਤੇ ਅੰਦਰ ਚਲੇ ਗਏ ਅਤੇ ਫਿਰ ਜੇਲ ਵਿਚ ਬੰਦ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ,ਅੱਤਵਾਦੀ ਕਸਮੀਰ ਸਿੰਘ ਅਤੇ ਗੈਗਸਟਰ ਹਰਜਿੰਦਰ ਸਿੰਘ ਉੱਰਫ ਵਿੱਕੀ ਗੋਡਰ, ਕੁਲਪ੍ਰੀਤ ਸਿੰਘ ਉੱਰਫ ਨੀਟਾ ਦਿਓਲ,ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ ਸੇਖੋ ਨੂੰ ਲੇਕੇ ਰਫੂ ਚੱਕਰ ਹੋ ਗਏ। ਇਨਾ ਗੈਗਸਟਰਾ ਦੀ ਗਿਣਤੀ 10 ਤੋ ਜਿਆਦਾ ਸੀ। ਗੈਗਸਟਰਾ ਵੱਲੋ 4  ਲਗਜਰੀ ਗੱਡੀਆ ਦਾ ਇਸਤੇਮਾਲ ਕੀਤਾ ਜਿਸ ਵਿਚ ਫੋਰਚੂਨਰ,ਵਰਨਾ, ਆਈ ਟਵੰਟੀ,ਹੋਡਾਸਿਟੀ ਦਾ ਇਸਤੇਮਾਲ ਦੱਸਿਆ ਜਾਦਾ ਹੈ ਸੂਤਰਾ ਦੇ ਹਵਾਲੇ ਤੋ ਪਤਾ ਚੱਲਾ ਕਿ ਇਸ ਘਟਨਾ ਨੂੰ ਇੰਜਾਮ ਦੇਣ ਲਈ ਕਰੀਬ 3 ਮਹੀਨੇ ਪਹਿਲਾ ਹੀ ਨਾਭਾ ਜੇਲ ਬਰੇਕ ਦੀ ਰਹਾਇਸਲ ਅਤੇ ਰੂਟ ਪਲੇਨ ਦੀ ਤਿਆਰੀ ਕੀਤੀ ਗਈ ਸੀ। ਅਤੇ ਜਿਸ ਵਿਚ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ 3 ਮਹੀਨੇ ਤੋ ਹੀ ਹਰ ਐਤਵਾਰ ਵਾਲੇ ਦਿਨ ਜੇਲ ਅੰਦਰ ਬਣੇ ਗੁਰੂਦੁਆਰੇ ਵਿਚ ਸਵੇਰ ਤੋ ਹੀ ਜਲੇਬੀਆ ਦਾ ਲੰਗਰ ਲਗਾਉਣ ਲੱਗ ਪਿਆ ਸੀ ਤਾ ਜੋ ਘਟਨਾ ਵਾਲੇ ਦਿਨ ਉਨਾ ਨੂੰ ਕਿਸੇ ਵੀ ਤਰਾ ਦੀ ਕੋਈ ਪਰੇਸਾਨੀ ਨਾ ਆਵੇ ਹੋਇਆ ਵੀ ਬਿਲਕੁਨ ਐਵੇ ਹੀ ਜੇਲ ਬਰੇਕ ਵਾਲੇ ਦਿਨ ਉਹ ਅਰਾਮ ਦੇ ਨਾਲ ਜੇਲ ਦੀ ਡਿਊਡੀ ਤੱਕ ਅਸਾਨੀ ਨਾਲ ਆ ਗਏ ਅਤੇ ਗੈਗਸਟਰ 10 ਮਿੰਟਾ ਵਿਚ ਹੀ ਅਪਣੇ ਸਾਥੀਆ ਨੂੰ ਨਾਲ ਭਜਾਕੇ ਚਲਦੇ ਬਣੇ।ਜੇਲ ਬਰੇਕ ਦੇ ਕਾਡ ਵਿਚ ਜੇਲ ਅੰਦਰ ਲੱਗੇ ਕੈਮਰੇ ਘਟਨਾ ਤੋ ਬਾਅਦ ਠੀਕ ਕੀਤੇ ਜਾਣ ਲੱਗ ਪਏ ਕਿਉਕਿ ਜੇਲ ਵਿਚ ਲੱਗੇ ਕਈ ਕੈਮਰੇ ਘਟਨਾ ਵਾਲੇ ਦਿਨ ਬੰਦ ਸਨ ਅਤੇ ਜੇਲ ਦੀ 500 ਮੀਟਰ ਦੀ ਦੂਰੀ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਬੰਦ ਸੀ ਅਤੇ ਇਸ ਤੋ ਇਲਾਵਾ ਨਾਭਾ ਦੇ ਸਭ ਤੋ ਭੀੜ ਵਾਲੇ ਚੌਕ ਵਿਚ ਪ੍ਰਸਾਸਨ ਵੱਲੋ 4 ਕੈਮਰੇ ਲਗਾਏ ਗਏ ਹਨ ਅਤੇ ਘਟਨਾ ਵਾਲੇ ਦਿਨ ਇਹ ਕੈਮਰੇ ਸਵੇਰ 3 ਵਜੇ ਤੋ ਲੈ ਕੇ ਕਰੀਬ  10 ਵਜੇ ਤੋ ਬੰਦ ਸਨ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਇਹਨਾ ਕੈਮਰਿਆ ਦੀ ਰਿਕਾਡਿਗ ਉੱਥੇ ਬਣੇ ਟ੍ਰੈਫਿਕ ਦਫਤਰ ਵਿਚ ਹੁੰਦੀ ਹੈ ਪਰ ਉਸ ਦਿਨ ਹੀ ਕੈਮਰੇ ਬੰਦ ਕਿਉ ਸਨ ਇਹ ਵੀ ਇੱਕ ਵੱਡਾ ਸਵਾਲ ਹੈ। ਪੁਲਿਸ ਵੱਲੋ ਸਹਿਰ ਵਿਚ ਲੱਗੇ ਦੁਕਾਨਾਦਾਰਾ ਦੀ ਸੀਸੀਟੀਵੀ ਫੁਟੇਜ ਤੋ ਹੀ ਗੱਡੀਆ ਦੀ ਪਹਿਚਾਣ ਹੋ ਸਕੀ। ਜੇਲ ਬਰੇਕ ਤੋ ਬਾਅਦ ਗੈਗਸਟਰਾ ਵੱਲੋ ਲਿੰਕ ਰੋੜ ਨੂੰ ਹੀ ਚੁਣਿਆ ਗਿਆ ਸਭ ਤੋ ਪਹਿਲਾ ਇਹ ਗੈਗਸਟਰ ਜੇਲ ਵਿਚੋ ਨਿਕਲਦੇ ਗੋਲੀਆ ਚਲਾਉਦੇ ਹੋਏ ਥੂਹੀ ਜੇਲ ਰੋਡ ਦੀ 700 ਮੀਟਰ ਦੀ ਦੂਰੀ ਤੱਕ ਹੀ ਪਹੁੰਚੇ ਸਨ ਕਿ ਤਾ ਰਸਤੇ ਵਿਚ 40 ਨੰਬਰ ਫਾਟਕ ਬੰਦ ਹੋਣ ਕਾਰਨ ਗੈਗਸਟਰ ਉੱਥੋ ਵਾਪਸ ਜੇਲ ਰੋਡ ਦੀ ਅੱਗੇ ਦੀ ਲੰਗਦੇ ਹੋਏ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਤੋ ਚਲਦੇ ਹੋਏ ਭਵਾਨੀਗੜ ਰੋਡ ਦੀ ਹੁੰਦੇ ਹੋਏ,ਪਿੰਡ ਰਾਮਗੜ ਨੂੰ ਅਪਣੀਆ ਗੱਡੀਆ ਪਾ ਲਈਆ ਮੋਕੇ ਤੇ ਖੜੇ ਪ੍ਰੱਖਦਰਸੀ ਨੇ ਦੱਸਿਆ ਕਿ ਚਾਰੋ ਹੀ ਗੱਡੀਆ ਦੀ ਸਪੀਡ 100 ਤੋ ਉੱਪਰ ਸੀ ਅਤੇ ਫੋਰਚੂਨਰ ਗੱਡੀ ਜਦੋ ਮੋੜ ਤੋ ਮੁੜਣ ਲੱਗੀ ਤਾ ਉਸ ਦੇ ਟਾਈਰ ਹਵਾ ਵਿਚ ਚੱਕੇ ਗਏ ਅਤੇ ਉਹ ਪਲਟਣ ਤੋ ਵਾਲ ਵਾਲ ਬਚ ਗਈ। ਇਸ ਰੂਟ ਤੋ ਬਾਅਦ ਉਹ ਪਿੰਡ ਥੂਹੀ ਤੋ ਅਗੇਤੀ ਪਹੁੰਚੇ ਤਾ ਅਗੇਤੀ ਪਿੰਡ ਵਿਖੇ  ਗੈਗਸਟਰਾ ਦੀ ਇੱਕ ਗੱਡੀ ਬੈਲ ਗੱਡੀ ਨਾਲ ਟਕਰਾਈ ਪ੍ਰੱਤਖਦਰਸੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਿੰਨਾ ਜਿਨਾ ਪਿੰਡਾ ਵਿਚੋ ਗੈਗਸਟਰਾ ਦੀਆ ਗੱਡੀਆ ਦੋੜਦੀਆ ਰਹੀਆ ਉਹਨਾ ਸੜਕਾ ਦੀ ਚੋੜਾਈ 10 ਫੁੱਟ ਹੀ ਸੀ ਅਤੇ ਖਤਰਨਾਕ ਮੋੜ ਵੀ ਸਨ ਜੇਕਰ ਗੈਗਸਟਰਾ ਦੇ ਅੱਗੇ ਕੋਈ ਵੀ ਆ ਜਾਦਾ ਸਾਇਦ ਉਹ ਵੀ ਅਪਣੀ ਜਿੰਦਗੀ ਤੋ ਹੱਥ ਧੋ ਪੈਦਾ।
ਦੂਜੇ ਪਾਸੇ ਜੇਕਰ ਨਾਭਾ ਜੇਲ ਵੱਲ ਸੁਰਕਸਾ ਨੂੰ ਲੈਕੇ ਝਾਤ ਮਾਰੀ ਜਾਵੇ ਤਾ ਇਸ ਜੇਲ ਦੀਆ ਬਾਹਰੀ ਦਿਵਾਰਾ ਦੀਆ ਕੰਡਿਆਲੀ ਤਾਰਾ ਟੁਟੀਆ ਪਈਆ ਹਨ ਅਤੇ ਕੋਈ ਵੀ ਅਸਾਨੀ ਨਾਲ ਅੰਦਰ ਜਾ ਸਕਦਾ ਹੈ। ਨਾਭਾ ਦੀ ਜੇਲ ਵਿਚ 200 ਦੇ ਕਰੀਬ ਕੈਦੀ ਨਜਰ ਬੰਦ ਹਨ ਜਿਸ ਵਿਚ ਕਈ ਗੈਗਸਟਰ ਅਤੇ ਅੱਤਵਾਦੀ ਨਜਰ ਬੰਦ ਹਨ ਜੇਕਰ ਜੇਲ ਦੇ ਸਟਾਫ ਵੱਲ ਝਾਤ ਮਾਰੀ ਜਾਵੇ ਤਾ ਇਸ ਜੇਲ ਵਿਚ 165 ਜੇਲ ਵਾਰਡਨ ਦੀਆ ਪੋਸਟਾ ਹਨ ਪਰ ਇੱਥੇ ਡਿਊਟੀ ਤੇ ਸਿਰਫ 40 ਹੀ ਜੇਲ ਵਾਰਡਨ ਅਪਣੀ ਡਿਊਟੀ ਦੇ ਰਹੇ ਹਨ ਅਤੇ ਇਸ ਜੇਲ ਅੰਦਰ 8 ਸਹਾਇਕ ਸੁਪਰਡੈਟ ਦੀ ਜਗਾ ਹੈ ਪਰ ਇੱਥੇ 1 ਹੀ ਸਹਾਇਕ ਸੁਪਰਡੈਟ ਡਿਊਟੀ ਕਰਦਾ ਸੀ ਜਿਸ ਦਾ ਨਾਮ ਭੀਮ ਸਿੰਘ ਹੈ ਜੋ ਕਿ ਹੁਣ ਪੁਲੀਸ ਰਿਮਾਡ ਤੇ ਹੈ। ਜੇਲ ਵਿਚ 22 ਐਕਸ ਸਰਵਿਸ ਮੈਨ ਡਿਊਟੀ ਤੇ ਤਾਇਨਾਤ ਕੀਤੇ ਹਨ। ਅਤੇ ਇਸ ਦੇ ਨਾਲ ਹੀ ਕਲੈਰੀਕਲ ਸਟਾਫ ਵਿਚ ਵੀ ਭਾਰੀ ਕਮੀ ਹੈ।ਜਿਕਰਯੋਗ ਹੈ ਕਿ ਜੇਲ ਵਿਚ ਭਾਵੇ ਜੈਮਰ ਲੱਗੇ ਹਨ ਪਰ ਉਹ ਨਾ ਲੱਗਣ ਦੇ ਹੀ ਬਰਾਬਰ ਹਨ ਕਿਉਕਿ ਇਹ ਜੈਮਰ 3ਜੀ ਅਤੇ 2ਜੀ ਨੂੰ ਹੀ ਰੋਕਣ ਦੀ ਸਮਤਾ ਰੱਖਦੇ ਹਨ।ਪਰ ਜੇਲ ਵਿਚ ਬੰਦ ਗੈਗਸਟਰਾ ਵੱਲੋ 4ਜੀ ਸਿੰਮ ਦਾ ਇਸਤੇਮਾਲ ਕੀਤਾ ਗਿਆ ਜਿਸ ਕਾਰਨ ਇਹ ਘਟਨਾ ਨੂੰ ਇੰਜਾਮ ਦਿੱਤਾ ਗਿਆ।
10 ਸਾਲਾ ਵਿਚ ਪੰਜਾਬ ਦੀਆ ਜੇਲਾ ਵਿਚ ਬੰਦ ਕੈਦੀਆ ਤੇ ਝਾਤ ਮਾਰੀ ਜਾਵੇ ਤਾ ਅੰਕੜਿਆ ਮੁਤਾਬਕ 250 ਦੇ ਕਰੀਬ ਕੈਦੀ ਫਰਾਰ ਹੋ ਚੁੱਕੇ ਹਨ। ਜਿਸ ਦੀ ਅੋਸਤ ਇੱਕ ਮਹੀਨੇ ਵਿਚ 2 ਕੈਦੀ ਫਰਾਰ ਹੋ ਜਾਦੇ ਹਨ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸਾ ਹੈ।ਹੁਣ ਤੱਕ ਨਾਭਾ ਜੇਲ ਬਰੇਕ ਮਾਮਲੇ ਵਿਚ ਪੰਜਾਬ ਦੀ ਸਭ ਤੋ ਵੱਡੀ ਵਾਰਦਾਤ ਹੈ।ਪੁਲੀਸ ਨੇ ਹੁਣ ਤੱਕ 6 ਫਰਾਰ ਕੈਦੀਆ ਵਿਚੋ ਸਿਰਫ 1 ਹੀ ਦੀ ਗ੍ਰਿਫਤਾਰੀ ਕੀਤੀ ਹੈ ਜਿਸ ਦਾ ਨਾਮ ਹੈ ਖਾਲਿਸਤਾਨ ਲਿਬਰੇਸਨ ਫੋਰਸ ਦਾ ਮੁੱਖ ਸਰਗਨਾ ਹਰਮਿੰਦਰ ਸਿੰਘ ਮਿੰਟੂ ਪਰ 5 ਜਾਣੇ ਪੁਲੀਸ ਦੀ ਅਜੇ ਵੀ ਗ੍ਰਿਫਤ ਵਿਚੋ ਬਾਹਰ ਹਨ। ਇਸ ਜੇਲ ਬਰੇਕ ਮਾਮਲੇ ਵਿਚ ਪੁਲੀਸ ਨੇ ਗੁਰਪ੍ਰੀਤ ਸਿੰਘ,ਬਿੱਕਰ ਸਿੰਘ,ਪਲਵਿੰਦਰ ਸਿੰਘ ਪਿੰਦਾ,ਤੇਜਿੰਦਰ ਸਰਮਾ,ਜੇਲ ਦੇ ਹੈਡ ਵਾਰਡਨ ਜਗਮੀਤ ਸਿੰਘ ਤੋ ਇਲਾਵਾ ਸਹਾਇਕ ਸੁਪਰਡੈਟ ਭੀਮ ਸਿੰਘ ਪੁਲੀਸ ਦੇ ਰਿਮਾਡ ਤੇ ਹਨ।

Leave a Reply