ਹੁਣ ਸਿੰਗਰ ਵੀ ਲਗਾ ਰਹੇ ਨੇ ਬੁੱਟੇ” ਦੇਖੇ ਵੀਡੀਓ”

Amritsar Entertainment Punjab


ਅੰਮ੍ਰਿਤਸਰ (ਸਨੀ ਸਹੋਤਾ ) ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸਹੋਤਾ ਕੰਪਿਊਟਰ ਸੈਂਟਰ ਵਲੋਂ ਪ੍ਰਧਾਨ ਸਵਰਣ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸਦਾ ਦੋਰਾਨ ਹੂਰ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਨੇ ਮੁੱਖ ਮਹਿਮਾਨ ਵਜ੍ਹੋਂ ਹਾਜਰੀ ਭਰੀ, ਜਦਕਿ ਸਮਾਜ ਸੇਵਕ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਦੀਪਕ ਸੂਰੀ ਤੇ ਰਿੰਕੂ ਬੋਧਰਾਜ ਨੇ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ ਤੇ ਬੱਚਿਆ ਨਾਲ ਇਲਾਕੇ ਵਿਚ ਬੂਟੇ ਲਗਾਏ ਗਏ। ਇਸ ਮੋਕੇ ਮਨਪ੍ਰੀਤ ਸੰਧੂ ਨੇ ਦੱਸਿਆ ਕਿ ਰੁੱਖਾਂ ਦਾ ਸਡੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ, ਇਸ ਲਈ ਸਾਨੂੰ ਇਸਦੇ ਬਚਾਅ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਰੁੱਖਾ ਦੀ ਠੰਢੀ ਹਵਾ ਨਾਲ ਸਾਨੂੰ ਕਈ ਬਿਮਾਰੀਆ ਤੋਂ ਵੀ ਛੁਟਕਾਰਾ ਮਿਲਦਾ ਹੈ ਤੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ। ਇਸ ਮੋਕੇ ਨਿਰਮਲ ਸਿੰਘ ਬੇਦੀ, ਦੀਪਕ ਸੂਰੀ ਤੇ ਰਿੰਕੂ ਬੋਧਰਾਜ ਨੇ ਕਿਹਾ ਕਿ ਸਰਕਾਰ ਵਲੋਂ ਸ਼ਹਿਰ ਦੀ ਨੁਹਾਰ ਬਦਲਣ ਲਈ ਦਰੱਖਤਾਂ ਦੀ ਪੁਟਾਈ ਹੋਣ ਕਾਰਨ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਕਾਰਨ ਆਕਸੀਜਨ ਦੀ ਘਾਟ ਪੈਦਾ ਹੋ ਰਹੀ ਹੈ, ਇਸ ਲਈ ਸਾਨੂੰ ਸਾਰਿਆ ਨੂੰ ਆਪਣੇ ਇਲਾਕਿਆ ਤੇ ਘਰਾਂ ਦੇ ਬਾਹਰ ਇਕ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਜਿਊਣ ਲਈ ਆਕਸੀਜਨ ਲੈਣ ਵਿਚ ਮੁਸ਼ਕਿਲ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਖੁਸ਼ੀ ਕਲੱਬਾਂ ਜਾਂ ਹੋਟਲਾਂ ਵਿਚ ਮਨਾਉਣ ਦੀ ਜਗ੍ਹਾਂ ਗਰੀਬਾਂ ਦੀ ਮਦਦ ਕਰਨ ਤੇ ਰੁੱਖ ਲਗਾ ਕੇ ਮਨਾਉਣੀ ਚਾਹੀਦੀ ਹੈ। ਇਸ ਮੋਕੇ ਸੈਂਟਰ ਵਲੋਂ ਗਾਇਕ ਮਨਪ੍ਰੀਤ ਸੰਧੂ, ਨਿਰਮਲ ਸਿੰਘ ਬੇਦੀ, ਦੀਪਕ ਸੂਰੀ ਤੇ ਰਿੰਕੂ ਬੋਧਰਾਜ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਪ੍ਰਿੰਸੀਪਲ ਅਮਰਜੀਤ ਕੌਰ, ਬਾਬਾ ਲਖਬੀਰ ਸਿੰਘ, ਅਮਿਤ ਕੁਮਾਰ, ਮਿੰਟੂ, ਸਹਿਜਪ੍ਰੀਤ ਕੌਰ, ਅਮਨਦੀਪ ਕੌਰ, ਪਵਨਦੀਪ ਕੌਰ, ਨਮ੍ਰਿਤਾ, ਪ੍ਰੀਤਿਕਾ, ਪਰਮੀਨ ਕੌਰ, ਮਨਦੀਪ ਕੌਰ, ਸੰਦੀਪ ਸਿੰਘ, ਕਰਨ ਸਿੰਘ, ਮਨੋਜ ਬਾਵਾ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ।

Leave a Reply