ਸ ਰਾਜਿੰਦਰ ਮੋਹਨ ਸਿਂੰਘ ਛੀਨਾ ਦੇ ਹੱਕ ਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ ) ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਮਹਿਮਾ ਵਿਖੇ ਸ ਗੁਲਜ਼ਾਰ ਸਿੰਘ ਰਣੀਕੇ ਅਤੇ ਅੰਮ੍ਰਿਤਸਰ ਦੇ MP ਸ ਰਾਜਿੰਦਰ ਮੋਹਨ ਸਿਂੰਘ ਛੀਨਾ ਦੇ  ਹੱਕ ਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਮਹਿਮਾ ਵਿਖੇ ਸ ਸੁੱਖ ਸ਼ਾਹ ਅਕਾਲੀ ਵਰਕਰ ਤੇ ਸਮੂਹ ਗ੍ਰ੍ਰਾਮ ਪੰਚਾਇਤ ਵਲੋਂ ਸੋਰਮਣੀ ਅਕਾਲੀ ਦਲ ਬਾਦਲ ਵਲੋਂ ਪੰਜਵੀ ਵਾਰ ਹਲਕਾ ਅਟਾਰੀ ਤੋਂ ਚੋਣ ਮੈਦਾਨ ਚ ਉਤਾਰੇ ਕੈਬਨਿਟ ਮੰਤਰੀ ਸ ਗੁਲਜਾਰ ਸਿੰਘ ਰਣੀਕੇ ਦੇ ਹੱਕ ਚ ਵਿਸ਼ਾਲ ਚੋਣ ਜਲਸਾ ਕਰਵਾਇਆ ਗਿਆ ਜਿਸ ਸੰਗਤਾਂ ਦੇ ਸਨਮੁੱਖ ਹੋਣ ਪੁੱਜੇ ਸ ਰਾਜਿੰਦਰ ਮੋਹਨ ਸਿਂੰਘ ਛੀਨਾ ਨੇ ਆਖਿਆ ਕਿ ਦੇਸ ਦੀ ਆਜ਼ਾਦੀ ਤੋਂ ਬਾਅਦ ਲੰਬੇ ਸਮਾਂ ਪੰਜਾਬ ਨੂੰ ਲੁੱਟਣ  ਵਾਲੀ ਕਾਂਗਰਸ਼ ਪਾਰਟੀ ਤੋਂ ਹੁਣ ਆਪ ਆਦਮੀ ਪਾਰਟੀ ਦੇ ਦਿੱਲੀ ਵਿੱਚ ਬਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਠੱਗਣ ਤੋਂ ਬਾਅਦ ਹੁਣ ਪੰਜਾਬੀਆਂ ਨੂੰ ਠੱਗਣਾ ਚਾਹੁੰਦੀ ਹੈ ਪਰ ਪੰਜਾਬ ਦੇ ਬਹਾਦਰ ਲੋਕ ਕਾਂਗਰਸ਼ ਤੇ ਆਪ ਨੂੰ ਦਰਕਿਨਾਰ ਕਰਕੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਾਉਣਗੇ ਇਸ ਮੌਕੇ ਅਕਾਲੀ ਵਰਕਰ ਸ ਸੁੱਖ ਸਿਂੰਘ ਸ਼ਾਹ ਨੇ ਕਿਹਾ ਕਿ ਸੂਬਾ ਸਰਕਾਰ ਦੇਸ ਦੀ ਇਕੋ ਇਕ ਅਜਿਹੀ ਸਰਕਾਰ ਹੈ ਜਿਸ ਨੇ ਰਿਕਾਰਡਤੋੜ ਵਿਕਾਸ਼ ਦੇ ਨਾਲ ਨਾਲ ਅਨੇਕਾਂ ਭਲਾਈ ਸਕੀਮਾਂ ਦੀ ਝੜੀ ਲਾਈ ਅਤੇ ਹਰ ਵਰਗ ਦੇ ਲੋਕ ਨੂੰ ਬਿਨਾਂ ਭੇਦ ਹਰੇਕ ਸਹੂਲਤਾਂ ਮੁਹਈਆ ਕਾਰਵਾਈ ਇਸ ਮੌਕੇ ਪਿੰਡ ਵਾਸੀਆਂ ਨੇ ਸ ਗੁਲਜਾਰ ਸਿੰਘ ਰਣੀਕੇ ਨੂੰ ਭਰੋਸਾ ਦੁਆਇਆ ਕਿ ਪਿੰਡ ਮਹਿਮਾ ਤੋਂ ਉਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ

Leave a Reply