ਸ੍ਰੋਮਣੀ ਅਕਾਲੀ ਦਲ ਵੱਲੋ ਨਾਭਾ ਵਿੱਚ ਵੱਡਾ ਰੋਡ ਸੋਅ ਕੱਢਿਆ (ਦੇਖੋ ਵੀਡੀਓ )

Nabha Punjab


ਨਾਭਾ (ਸੁਖਚੈਨ ਸਿੰਘ ) ਪੰਜਾਬ ਦੀਆ ਵਿਧਾਨ ਸਭਾ ਚੋਣਾ ਜਿਉ ਜਿਉ ਨੇੜੇ ਆ ਰਹੀਆ ਹਨ ਪਾਰਟੀਆ ਦੇ ਉਮੀਦਵਾਰਾ ਵੱਲੋ ਆਪਣੀ ਜਿੱਤ ਲਈ ਵੋਟਰਾ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਪਿੰਡਾ ਅਤੇ ਸਹਿਰਾ ਵਿੱਚ ਉਮੀਦਵਾਰਾ ਵੱਲੋ ਰੋਡ ਸੋਅ ਕੀਤੇ ਜਾ ਰਹੇ ਹਨ ਹਲਕਾ ਰਿਜਰਵ ਨਾਭਾ ਤੋ ਸ੍ਰੋਮਣੀ ਅਕਾਲੀ ਦਲ  ਪਾਰਟੀ ਦੇ ਉਮੀਦਵਾਰ ਕਬੀਰ ਦਾਸ ਵੱਲੋ  ਨਾਭਾ ਬਲਾਕ ਦੇ ਭਾਦਸੋ ਸਹਿਰ ਅਤੇ ਪਿੰਡਾ ਵਿੱਚ ਇੱਕ ਵੱਡਾ ਰੋਡ ਸੋਅ ਕੱਢਿਆ ਗਿਆ। ਰੋਡ ਸੋਅ ਦੋਰਾਨ ਲੋਕਾ ਵਿੱਚ ਵੇਖੀ ਗਈ ਨਿਰਾਸਾ। ਅਤੇ ਖਾਲੀ ਗੱਡੀਆ ਨਾਲ ਹੀ ਕੀਤਾ ਗਿਆ ਰੋਡ ਸੋਅ ਕਈ ਥਾਈ ਲੋਕਾ ਵਿੱਚ ਇਸ ਰੋਡ ਸੋਅ ਪ੍ਰਤੀ ਕੀਤਾ ਗਿਆ ਵਿਰੋਧ।
ਸ੍ਰੋਮਣੀ ਅਕਾਲੀ ਦਲ ਪਾਰਟੀ ਨੇ ਨਾਭਾ ਹਲਕੇ ਤੋ ਮੱਖਣ ਸਿੰਘ  ਲਾਲਕਾ ਦੀ ਟਿਕਟ ਕੱਟ ਕੇ ਕਬੀਰ ਦਾਸ ਨੂੰ ਦਿੱਤੀ ਗਈ ਕਬੀਰ ਦਾਸ ਵੱਲੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਅਤੇ ਇਸ ਵਾਰ ਨਾਭਾ ਹਲਕੇ ਵਿੱਚ ਅਕਾਲੀ ਦਲ ਦਾ ਕੋਈ ਵੀ ਧੜਾ ਨਰਾਜ ਨਹੀ ਆ ਰਿਹਾ ਅਤੇ ਸਾਰੇ ਧੜੇ ਕਬੀਰ ਦਾਸ ਦੇ ਨਾਲ ਖੁੱਲ ਕੇ ਚੱਲ ਪਏ ਹਨ ਅਤੇ ਇਸ ਵਾਰ ਇਹ ਸੀਟ ਸ੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪੈ ਸਕਦੀ ਹੈ ਪਿਛਲੀਆ ਚੋਣਾਂ ਵਿੱਚ ਅਕਾਲੀ ਦਲ ਧੜੋਬੰਦੀ ਕਾਰਨ ਇਹ ਸੀਟ ਹਾਰ ਜਾਦਾ ਸੀ। ਕਬੀਰ ਦਾਸ ਵੱਲੋ ਧੜੇਬੰਦੀ ਖਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਨਾਭਾ ਬਲਾਕ ਦੇ ਭਾਦਸੋ ਵਿਖੇ ਇੱਕ ਵੱਡਾ ਰੋਡ ਕੱਢਿਆ ਗਿਆ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾ ਵਿੱਚ ਕੋਈ ਉਤਸਾਹ ਨਹੀ ਪਾਇਆ ਗਿਆ ਅਤੇ ਕਈ ਜਗਾ ਤੇ ਵਿਰੋਧ ਵੀ ਲੋਕਾ ਵੱਲੋ ਕੀਤਾ ਗਿਆ
ਇਸ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸਾਝੇਉਮੀਦਵਾਰ ਕਬੀਰਦਸ  ਨੇ ਦੱਸਿਆ ਕਿ ਬਲਾਕ ਭਾਦਸੋ ਵਿੱਚ ਅੱਜ ਇੱਕ ਬਹੁਤ ਵੱਡਾ ਰੋਡ ਸੋਅ ਕੱਢਿਆ ਗਿਆ ਅਤੇ ਲੋਕਾ ਵਿੱਚ ਕਾਫੀ ਉਤਸਾਹ ਪਾਇਆ ਗਿਆ ਉਹਨਾ ਕਿਹਾ ਕਿ ਇਸ ਸੀਟ ਤੇ ਇਸ ਵਾਰ ਇਤਿਹਾਸ ਰਚਿਆ ਜਾਵੇਗਾ ਬਹੁਤ ਵੱਡੀ ਜਿੱਤ ਹੋਵੇਗੀ ਅਤੇ ਲੋਕਾ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਪਾਰਟੀ ਪ੍ਰਤੀ ਬਹੁਤ ਜਿਆਦਾ ਉਤਸਾਹ ਪਾਇਆ ਜਾ ਰਿਹਾ ਹੈ

ਇਸ ਸਬੰਧੀ ਐਸ ਜੀ ਪੀ ਸੀ ਮੈਬਰ ਸਤਵਿੰਦਰ ਸਿੰਘ ਟੋਹੜਾ ਅਤੇ ਮਾਰਕੀਟ ਕਮੇਟੀ ਭਾਦਸੋ ਦੇ ਚੇਅਰਮੈਨ ਲਖਵੀਰ ਸਿੰਘ ਲੋਟ ਨੇ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅੱਜ ਦੇ ਰੋਡ ਸੋਅ ਨੇ ਨਾਭਾ ਸੀਟ ਤੇ ਵੀ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ

Leave a Reply