ਜੰਡਿਆਲਾ ਗੁਰੂ ( ਕੰਵਲਜੀਤ ਸਿੰਘ ) ਸੀ.ਬੀ.ਐਸ.ਈ. ਸਕੂਜ਼ਲ ਸਹੋਦਿਆ ਵੱਲੋਂ “ਹੱਬ ਆਫ ਲਰਨਿੰਗ” ਦੇ ਤਹਿਤ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਗਰਾਉਂਡ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਸੀ.ਬੀ.ਐਸ.ਈ. ਸਕੂਲ ਦੀਆਂ 6 ਟੀਮਾਂ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ, ਜੰਡਿਆਲਾ ਗੁਰੂ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ਼, ਰਣਜੀਤ ਐਵੀਨਿਊ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ਼, ਸੁਲਤਾਨਵਿੰਡ ਰੋਡ, ਮੋਡਰਨ ਹਾਈ ਸਕੂਲ਼, ਵਿਵੇਕ ਪਬਲਿਕ ਸਕੂਲ, ਰਾਇਨ ਇੰਟਰਨੈਸ਼ਨਲ ਸਕੂਲ਼ ਨੇ ਭਾਗ ਲਿਆ । ਇਸ ਤਹਿਤ ਪਹਿਲਾਂ 1 ਨਵੰਬਰ ਨੂੰ ਸੈਮੀਫਾਈਨਲ ਮੁਕਾਬਲੇ ਹੋਏ ਅਤੇ 2 ਨਵੰਬਰ ਨੂੰ ਫਾਈਨਲ ਮੁਕਾਬਲਾ ਸੇਂਟ ਸੋਲਜ਼ਰ ਸਕੂਲ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸੁਲਤਾਨਵਿੰਡ ਰੋਡ ਵਿਚਕਾਰ ਹੋਇਆ । ਜਿਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਕ੍ਰਿਕਟ ਟੂਰਨਾਮੈਂਟ ਜਿੱਤਿਆ । ਅਰਮਾਨ ਅਰਸ਼ (ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ਼) ਨੂੰ ਬੈਸਟ ਬਾੱਲਰ ਦਾ ਅਵਾਰਡ, ਯੁਵਰਾਜ ਸਿੰਘ (ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ) ਨੂੰ ਬੈਸਟ ਬੈਟਸਮੈਨ, ਅਤੇ ਸੰਦੀਪ ਸਿੰਘ (ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ) ਨੂੰ ਮੈਨ ਆੱਫ ਦੀ ਮੈਚ ਦੇ ਅਵਾਰਡ ਨਾਲ ਸਮਾਨਿਤ ਕੀਤਾ ਗਿਆ । ਉਨ੍ਹਾਂ ਦੇ ਕੋਚ ਦਿਲਪੀ੍ਰਤ ਸਿੰਘ ਨੂੰ ਵੀ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਮੈਡਮ ਅਮਰਪ੍ਰੀਤ ਕੌਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਖਿਡਾਰਿਆਂ ਨੂੰ ਹਰ ਖੇਡ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਣੀ ਚਾਹੀਦੀ ਹੈ ਅਤੇ ਖੇਡਾਂ ਦੇ ਨਾਲ-ਨਾਲ ਸਾਰੇ ਵਿਦਿਆਰਥੀ ਪੜ੍ਹਾਈ ਨੁੂੰ ਵੀ ਮਹੱਤਤਾ ਦੇਣ । ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ (ਕੋਆਰਡੀਨੇਟਰ), ਨਰਿੰਦਰਪਾਲ ਕੌਰ (ਕੋਆਰਡੀਨੇਟਰ), ਸੁਖਚੈਨ ਸਿੰਘ (ਕੋਆਰਡੀਨੇਟਰ) ਅਤੇ ਹੋਰ ਸਟਾਫ ਮੈਬਰ ਹਾਜਿਰ ਸਨ।