ਸਿੱਧੂ ਨੇ ਪੰਜਾਬ ਦੀ ਥਾਂ ਚੁਣਿਆ ਆਪਣਾ ਕੈਰੀਅਰ : ਘੁੱਗੀ

Amritsar

maxresdefault

ਅੰਮ੍ਰਿਤਸਰ :(ਮੁਕੇਸ਼ ਮੇਹਰਾ ) ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਮਿਸੇਜ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਸਿੱਧੂ ਜੋੜੇ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਅੰਮ੍ਰਿਤਸਰ ਪੁੱਜੇ ਘੁੱਗੀ ਨੇ ਕਿਹਾ ਕਿ ਸਿੱਧੂ ਨੇ ਪੰਜਾਬ ਦੀ ਥਾਂ ‘ਤੇ ਆਪਣਾ ਕੈਰੀਅਰ ਚੁਣ ਕੇ ਕਾਂਗਰਸ ‘ਚ ਸ਼ਮੂਲੀਅਤ ਕੀਤੀ ਹੈ। ਨਾਭਾ ਜੇਲ ਕਾਂਡ ‘ਤੇ ਬੋਲਦੇ ਹੋਏ ਘੁੱਗੀ ਨੇ ਕਿਹਾ ਕਿ ਜੇਲ ਦੀ ਸੁਰੱਖਿਆ ਵਿਚ ਵੱਡੀ ਗਲਤੀ ਹੋਈ ਹੈ ਅਤੇ ਇਹ ਕਾਂਡ ਇਕ ਸਾਜ਼ਿਸ਼ ਦੇ ਤਹਿਤ ਵਾਪਰਿਆ ਲੱਗਦਾ ਹੈ।
ਘੁੱਗੀ ਦਾ ਕਹਿਣਾ ਹੈ ਕਿ ਆਪਸੀ ਕਲੇਸ਼ ਤੋਂ ਬਚਣ ਲਈ ਕਾਂਗਰਸ ਪਾਰਟੀ ਅਜੇ ਤਕ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਵਿਚ ਡਾਂਗਾ ਸੋਟੇ ਚੱਲਣ ਵਾਲਾ ਹੈ।

Leave a Reply