ਸ਼ੈੱਲਰ ਮਾਲਿਕ ਅਤੇ ਆੜ੍ਹਤੀਆ ਸਮੇਤ ਲੇਬਰ ਵਾਲਿਆਂ ਨੇ ਲਗਾਇਆ ਜਾਮ।

Faridkot

ਫਰੀਦਕੋਟ (ਜਗਤਾਰ ਦੋਸਾਂਜ )ਐਫ ਸੀ ਆਈ ਅਤੇ ਰਿਗੋ ਨਾਮ ਦੀ ਇਕ ਕੰਪਨੀ ਦੇ ਆਪਸੀ ਵਿਵਾਦ ਕਾਰਨ ਫਰੀਦਕੋਟ ਵਿਚ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਆਪਸੀ ਵਿਵਾਦ ਕਾਰਨ ਜਿਥੇ ਸ਼ੈਲਰਾਂ ਵਿਚ ਝੋਨੇ ਦੇ ਲੱਦੇ ਹੋਏ ਟਰਕਾਂ ਨੂੰ ਖਾਲੀ ਨਹੀਂ ਕਰਵਾਇਆ ਗਿਆ ਉਸਦੇ ਰੋਸ਼ ਵਜੋਂ ਸ਼ੈੱਲਰ ਮਾਲਿਕਾਂ ਅਤੇ ਆੜ੍ਹਤੀਆਂ ਵਲੋਂ ਫਰੀਦਕੋਟ-ਸਾਦਿਕ ਰੋੜ ਤੇ ਜਾਮ ਲਗਾ ਦਿੱਤਾ ਗਿਆ,ਜਿਸ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮੌਕੇ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਐਫ ਸੀ ਆਈ ਅਤੇ ਰਿਗੋ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਹੀ ਜਿਲਾ ਪੁਲਿਸ ਅਤੇ ਐਫ ਸੀ ਆਈ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਮੌਕਾ ਸੰਭਾਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਧਰਨਾ ਸੜਕ ਤੋਂ ਚੁਕਵਾਇਆ ਅਤੇ ਜਾਮ ਨੂੰ ਖੁਲਵਾਇਆ। ਇਸਦੇ ਨਾਲ ਹੀ ਮੌਕੇ ਤੇ ਪੁਜੇ ਐਫ ਸੀ ਆਈ ਵਿਭਾਗ ਦੇ ਇੰਪੇਕਟਰ ਵਲੋਂ ਵਿਭਾਗ ਨਾਲ ਮਿਲਕੇ ਇਸ ਸਮੱਸਿਆ ਦਾ ਹੱਲ ਕੀਤੇ ਜਾਣ ਦੀ ਗੱਲ ਕਹਿ।

 

Leave a Reply