ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ‘ਤੇਰੇ ਨਾਮ’ ਦਾ ਬਣੇਗਾ ਸੀਕੁਅਲ ਪਰ…!

Entertainment
salman-khan-jpnewsਮੁੰਬਈ— ਕੁਝ ਦਿਨ ਪਹਿਲਾਂ ਡਾਇਰੈਕਟਰ ਸਤੀਸ਼ ਕੌਸ਼ਿਕ ਨੇ ਕਿਹਾ ਸੀ ਕਿ ਟਵਿਟਰ ‘ਤੇ ਲੋਕ ਉਸ ਕੋਲ ‘ਤੇਰੇ ਨਾਮ 2’ ਬਣਾਉਣ ਦੀ ਬੇਨਤੀ ਕਰ ਰਹੇ ਹਨ। ਦੱਸਣਯੋਗ ਹੈ ਕਿ 13 ਸਾਲ ਪਹਿਲਾਂ ਆਈ ਸਲਮਾਨ ਖਾਨ ਤੇ ਭੂਮਿਕਾ ਚਾਵਲਾ ਸਟਾਰਰ ਇਸ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਸੀ।
ਖਬਰਾਂ ਦੀ ਮੰਨੀਏ ਤਾਂ ਸਤੀਸ਼ ਕੌਸ਼ਿਕ ਫਿਲਮ ਦੇ ਸੀਕੁਅਲ ਨੂੰ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਲਈ ਸਲਮਾਨ ਖਾਨ ਨਾਲ ਗੱਲ ਵੀ ਕਰ ਲਈ ਹੈ ਪਰ ਸਲਮਾਨ ਨੇ ਇਸ ਫਿਲਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਸਲਮਾਨ ਫਿਲਮ ‘ਚ ਮਹਿਮਾਨ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ।
ਸਲਮਾਨ ‘ਤੇਰੇ ਨਾਮ’ ਨੂੰ ਆਪਣੇ ਕਰੀਅਰ ਦੀਆਂ ਬਿਹਤਰੀਨ ਫਿਲਮਾਂ ‘ਚੋਂ ਇਕ ਮੰਨਦੇ ਹਨ ਪਰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੇ ਇਹ ਫਿਲਮ ਕਰਨ ਤੋਂ ਮਨ੍ਹਾ ਕਿਉਂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਤੀਸ਼ ਦੀ ਫਿਲਮ ‘ਚ ਦੋ ਨਵੇਂ ਚਿਹਰੇ ਨਜ਼ਰ ਆਉਣਗੇ ਪਰ ਉਹ ਕੌਣ ਹੋਣਗੇ, ਇਸ ਦਾ ਖੁਲਾਸਾ ਸਤੀਸ਼ ਨੇ ਅਜੇ ਨਹੀਂ ਕੀਤਾ ਹੈ।

Leave a Reply