ਸਰਕਾਰ ਦੁਬਾਰਾ ਬਣਨ ਤੇ 1000ਕਰੌੜ ਰੁਪਏ ਦੀ ਗ੍ਰਾਂਟ ਨਾਭਾ ਹਲਕੇ ਦੇ ਨਾਮ – ਸੁਖਬੀਰ ਬਾਦਲ

Nabha Punjab


ਨਾਭਾ (ਸੁਖਚੈਨ ਸਿੰਘ ) ਪੰਜਾਬ ਵਿੱਚ 4ਫਰਵਰੀ ਨੂੰ ਹੋਣ ਜਾ ਰਹੀਆ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ ਸ੍ਰੋਮਣੀ ਅਕਾਲੀਦਲ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਵੱਡੀਆ ਰੈਲੀਆ ਕੀਤੀਆ ਜਾ ਰਹੀਆ ਹਨ ਜਿਸ ਦੀ ਕਮਾਨ ਖੁਦ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਭਾਲੀ ਹੋਈ ਹੈ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ, ਮਲੇਰਕੋਟਲਾ, ਨਾਭਾ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ ਸਮੇਤ ਕਈ ਹਲਕਿਆ ਵਿੱਚ ਅਕਾਲੀਦਲ ਦੇ ਹੱਕ ਵਿੱਚ ਭਰਵੀਆ ਰੈਲੀਆ ਕੀਤੀਆ ਜਿਨ੍ਹਾਂ ਨਾਭਾ ਤੋਂ ਸ੍ਰੋਮਣੀ ਅਕਾਲੀਦਲ ਭਾਜਪਾ ਦੇ ਉਮੀਦਵਾਰ ਕਬੀਰਦਾਸ ਦੇ ਹੱਕ ਵਿੱਚ ਨਵੀਂ ਅਨਾਜ ਮੰਡੀ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਹਜਾਰਾ ਦੀ ਗਿਣਤੀ ਵਿੱਚ ਅਕਾਲੀਦਲ ਭਾਜਪਾ ਦੇ ਵਰਕਰਾਂ ਨੂੰ ਸਬੋਧਨ ਕਰਨ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਭਾ ਪਹੁੰਚੇ। ਜਿਨ੍ਹਾਂ ਸਟੇਜ਼ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਵਾਰ ਨਾਭਾ ਹਲਕੇ ਤੋਂ ਅਕਾਲੀਦਲ ਨੂੰ ਜਿਤਾਕੇ ਸਰਕਾਰ ਵਿੱਚ ਆਪਣਾ ਹਿੱਸਾ ਪਾਉਣ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਸਰਕਾਰ ਆਉਣ ਤੇ ਵਿਧਾਨਸਭਾ ਹਲਕਾ ਨਾਭਾ ਲਈ 1000ਕਰੌੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਕਬੀਰਦਾਸ ਨੂੰ ਪੰਜਾਬ ਕੈਬਨਿਟ ਵਿੱਚ ਮੰਤਰੀ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਰੈਲੀ ਵਿੱਚ ਪਹੁੰਚਣ ਲਈ ਹਲਕੇ ਦੇ ਵੋਟਰ ਬੱਸਾ, ਟਰੱਕ, ਕਾਰਾ, ਮੋਟਰਸਾਇਕਲਾ ਵਿੱਚ ਸਵਾਰ ਹੋਕੇ ਵੱਡੀ ਗਿਣਤੀ ਵਿੱਚ ਨਾਭਾ ਪਹੁੰਚੇ ਅਤੇ ਇੰਨੇ ਭਾਰੀ ਇੱਕਠ ਕਰਕੇ ਨਾਭਾ ਦੀ ਇਹ ਰੈਲੀ ਇਤਿਹਾਸਕ ਬਣਾ ਦਿੱਤੀ। ਸ੍ਰੋਮਣੀ ਅਕਾਲੀਦਲ ਦੀ ਰੈਲੀ ਪ੍ਰਤੀ ਹਲਕੇ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

Leave a Reply