ਵਿਧਾਨਸਭਾ ਹਲਕਾ ਨਾਭਾ ਤੋਂ ਕਾਂਗਰਸ ਦੀ ਟਿਕਟ ਸਾਧੂ ਸਿੰਘ ਧਰਮਸੋਤ ਨੂੰ ਮਿਲੀ

Nabha Punjab


ਨਾਭਾ (ਸੁਖਚੈਨ ਲੁਭਾਨਾ ) 2017 ਦੀਆ ਪੰਜਾਬ ਵਿਧਾਨਸਭਾ ਚੋਣਾਂ ਦਾ ਮੈਦਾਨ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਕਰਨ ਤੋ ਬਾਅਦ ਭੱਖਦਾ ਨਜ਼ਰ ਆ ਰਿਹਾ ਹੈ। ਵਿਧਾਨਸਭਾ ਹਲਕਾ ਨਾਭਾ ਤੋਂ ਕਾਂਗਰਸ ਦੀ ਟਿਕਟ ਪ੍ਰਾਪਤ ਕਰਨ ਵਾਲੇ ਵਿਧਾਇਕ ਨਾਭਾ ਸਾਧੂ ਸਿੰਘ ਧਰਮਸੋਤ ਦੇ ਅੱਜ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਨਾਭਾ ਪਹੁੰਚਣ ਤੇ ਆਗੂਆ  ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਜਿਥੇ ਨਿੱਘੇ ਸਵਾਗਤ ਦੇ ਹਲਕਾ ਨਿਵਾਸੀਆ ਦਾ ਧੰਨਵਾਦ ਕੀਤਾ ਉਥੇ ਆਮ ਆਦਮੀ ਪਾਰਟੀ ਤੇ ਜੋਰਦਾਰ ਹਮਲਾ ਕੀਤਾ। ਉਨ•ਾਂ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਕੁਝ ਹਲਕਿਆ ਵਿੱਚ ਉਠੇ ਵਿਰੋਧਤਾ ਤੇ ਰੁੱਸੇ ਹੋਏ ਆਗੂਆ ਨੂੰ ਜਲਦ ਨਾਉਣ ਦੀ ਗੱਲ ਕਹੀ।
ਵਿਧਾਨਸਭਾ ਹਲਕਾ ਤੋਂ ਕਾਂਗਰਸ ਦੀ ਟਿਕਟ ਪ੍ਰਾਪਤ ਕਰਨ ਵਾਲੇ ਸਾਧੂ ਸਿੰਘ ਧਰਮਸੋਤ ਦਾ ਹਲਕਾ ਨਿਵਾਸੀਆ ਵੰਲੋਂ ਪਹਿਲੀ ਵਾਰ ਹਲਕੇ ਵਿੱਚ ਪਹੁੰਚਣ ਤੇ ਐਮ.ਐਲ.ਏ ਦਾ ਰੋਹਟੀ ਪੁੱਲ ਤੇ ਭਰਵਾ ਸਵਾਗਤ ਕੀਤਾ ਜਿਥੇ ਹਜਾਰਾ ਦੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਫੁੱਲਾ ਨਾਲ, ਢੋਲ ਤੇ ਭੰਗੜਾ ਪਾਕੇ, ਲੱਡੂ ਵੰਡਕੇ ਆਪਣੀ ਖੁਸ਼ੀ ਜਾਹਿਰ ਕੀਤੀ ਜਿਥੌ ਵਿਧਾਇਕ ਸਾਧੂ ਸਿੰਘ ਖੁੱਲੀ ਜੀਪ ਵਿੱਚ ਸਵਾਰ ਹੋਕੇ ਇੱਕ ਵੱਡੇ ਜਲੂਸ ਦੇ ਰੂਪ ਪੂਰੇ ਸ਼ਹਿਰ ਦਾ ਗੇੜਾ ਲਗਾਇਆ ਅਤੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਕੇ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕੀਤੀ। ਜਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਲਗਾਤਾਰ ਚਾਰ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਅਤੇ ਇਸ ਵਾਰ 7ਵੀਂ ਵਾਰ ਚੋਣ ਮੈਦਾਨ ਵਿੱਚ ਉਤਰੇ ਹਨ।
ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਟਿਕਟ ਮਿਲਣ ਤੋਂ ਬਾਅਦ ਅੱਜ ਨਾਭਾ ਪਹੁੰਚਣ ਤੇ ਹਜਾਰਾ ਦੀ ਗਿਣਤੀ ਵਿੱਚ ਹਲਕਾ ਨਿਵਾਸੀਆ ਵੱਲੋਂ ਸਵਾਗਤ ਕਰਨ ਤੇ ਉਹ ਸਭ ਦੇ ਧੰਨਵਾਦੀ ਹਨ। ਆਮ ਆਦਮੀ ਪਾਰਟੀ ਤੇ ਹਮਲਾ ਬੋਲਦੇ ਹੋਏ ਉਨ•ਾਂ ਕਿਹਾ ਕਿ ਦਿੱਲੀ ਤੋਂ ਆਏ ਆਗੂਆ ਨੂੰ ਪੰਜਾਬ ਵਾਸੀ ਮੂੰਹ ਨਹੀਂ ਲਗਾਉਣਗੇ। ਕਾਂਗਰਸ ਪਾਰਟੀ ਦੀ ਪਹਿਲੀ ਲਿਸਟ ਜਾਰੀ ਹੋਣ ਤੋ ਬਾਅਦ ਕੁਝ ਹਲਕਿਆ ਵਿੱਚ ਹੋਈ ਵਿਰੋਧਤਾ ਤੇ ਉਨ•ਾਂ ਕਿਹਾ ਕਿ ਰੁੱਸੇ ਹੋਏ ਸਾਰੇ ਆਗੂਆ ਨੂੰ ਜਲਦ ਮਨਾ ਲਿਆ ਜਾਵੇਗਾ ਕਿਉਂਕਿ ਟਿਕਟ ਸਿਰਫ ਇੱਕ ਵਿਅਕਤੀ ਨੂੰ ਹੀ ਦਿੱਤੀ ਜਾ ਸਕਦੀ ਹੈ।

Leave a Reply