ਵਿਧਾਨਸਭਾ ਚੋਣਾਂ ਲਈ ਅੱਜ ਸਰਕਾਰੀ ਮੁਲਾਜਮਾਂ ਨੂੰ ਪਹਿਲੀ ਰਿਹਅਸਲ

Nabha Punjab


ਨਾਭਾ (ਸੁਖਚੈਨ ਸਿੰਘ ) 4ਫਰਵਰੀ ਨੂੰ ਹੋਣ ਵਾਲੀਆ ਪੰਜਾਬ ਵਿਧਾਨਸਭਾ ਚੋਣਾਂ ਲਈ ਅੱਜ ਸਰਕਾਰੀ ਮੁਲਾਜਮਾਂ ਨੂੰ ਪਹਿਲੀ ਰਿਹਅਸਲ ਕੀਤੀ ਗਈ ਜਿਸ ਤਹਿਤ ਵਿਧਾਨਸਭਾ ਰਿਜਰਵ ਹਲਕਾ 109ਨਾਭਾ ਵਿਖੇ ਵੀ ਐਸ.ਡੀ.ਐਮ ਨਾਭਾ ਦੀ ਅਗਵਾਈ ਹੇਠ 1203ਮੁਲਾਜਮਾਂ ਨੂੰ ਈ.ਵੀ.ਐਮ ਮਸ਼ੀਨਾ ਸਬੰਧੀ ਟਰੇਨਿੰਗ ਦਿੱਤੀ ਗਈ ਜਿਸ ਵਿੱਚ ਮਸ਼ੀਨਾ ਨੂੰ ਚਲਾਉਣਾ, ਸੀਲ ਕਰਨਾ, ਬੰਦ ਕਰਨਾ ਆਦਿ ਦੀ ਟਰੇਨਿੰਗ ਦਿੱਤੀ ਗਈ। ਇਸ ਰਿਹਅਸਲ ਤੋ ਬਿਨ੍ਹਾਂ ਮੁਲਾਮਜਾਂ ਨੂੰ ਚੋਣਾ ਸਹੀ ਅਤੇ ਨਿਰੱਪਖ ਚੋਣ ਕਰਵਾਉਣ ਲਈ ਦੋ ਹੋਰ ਰਿਹਅਸਲਾ ਦਿੱਤੀਆ ਜਾਣਗੀਆ । ਅੱਜ ਦੀ ਰਿਹਅਸਲ ਵਿੱਚ ਤਹਿਸੀਲਦਾਰ ਨਾਭਾ ਕੋਲ ਚੋਣ ਡਿਊਟੀ ਕਟਵਾਉਣ ਵਾਲੇ ਮੁਲਾਜਮਾਂ ਦੀ ਹੀ ਭੀੜ ਹੀ ਨਜ਼ਰ ਆਈ। ਇਸ ਤੋਂ ਬਿਨ੍ਹਾਂ ਕੁਝ ਸਰਕਾਰੀ ਮੁਲਾਜਮਾਂ ਅਧਿਕਾਰੀਆ ਨਾਲ ਉਲਝਦੇ ਵੀ ਨਜ਼ਰ ਆਏ ਇਥੋਂ ਤੱਕ ਇੱਕ ਸਰਕਾਰੀ ਮੁਲਾਜਮ ਨੇ ਮਹਿਲਾ ਅਧਿਕਾਰੀ ਦੇ ਮੂੰਹ ਤੇ ਕਾਗਜ਼ ਫਾੜਕੇ ਮੂੰਹ ਤੇ ਮਾਰੇ ਜਿਸਨੂੰ ਤਹਿਸੀਲਦਾਰ ਨਾਭਾ ਵੱਲੋਂ ਹੱਲ ਕੀਤਾ ਗਿਆ

Leave a Reply