ਲੜਕੀ ਦੇ ਨਾਲ ਤਿੰਨ ਨਕਾਬ ਪੋਸ਼ਾ ਨੇ ਕੀਤਾ… ਦੇਖੋ ਪੂਰਾ ਮਾਮਲਾ

Gurdaspur Punjab

ਜਿਲਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਚ ਦਿਨ ਦਿਹਾੜੇ ਪਿੰਡ ਸਿੰਘੋਵਾਲ ਚ ਘਰ ਚ ਇੱਕਲੀ ਲੜਕੀ ਦੇ ਨਾਲ ਤਿੰਨ ਨਕਾਬ ਪੋਸ਼ਾ ਵਲੋਂ ਜਬਰਦਸਤੀ ਕਰਨ ਅਤੇ ਅਸ਼ਲੀਲ ਫੋਟੋਆਂ ਖਿਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਲੜਕੀ ਨੂੰ ਉਸਦੇ ਪਰਿਵਾਰ ਵਲੋਂ ਸਰਕਾਰੀ ਹਸਪਤਾਲ ਦੀਨਾਨਗਰ ਚ ਦਾਖਿਲ ਕਰਵਾਇਆ ਗਿਆ । ਪੀੜਿਤ ਲੜਕੀ ਦੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਦੀਨਾਨਗਰ ਪੁਲਿਸ ਵਲੋਂ  ਮਾਮਲੇ ਦੀ ਜਾਂਚ ਲਈ  ਵਿਸ਼ੇਸ਼ ਕਮੇਟੀ ਗਠਿਤ ਕਰ ਦਿਤੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੀ  ਨੇ ਦੱਸਿਆ ਕਲ ਉਹ ਘਰ ਚ ਇੱਕਲੀ ਸੀ ਉਸਦੇ ਮਾਤਾ ਪਿਤਾ ਕੰਮ ਤੇ ਗਏ ਹੋਏ ਸੀ। ਦੁਪਹਿਰ ਘਰ ਚ ਤਿੰਨ ਨਕਾਬਪੋਸ਼ ਨੌਜਵਾਨਾਂ  ਵਲੋਂ ਉਸ ਉਪਰ ਹਮਲਾ ਬੋਲ ਦਿੱਤਾ। ਹਮਲਾਵਰ ਨੌਜਵਾਨਾਂ ਚੋ ਇਕ ਨੌਜਵਾਨ ਵਲੋਂ ਉਸਦੇ ਕਪੜੇ ਫਾੜ ਕੇ ਉਸਦੀ ਅਸ਼ਲੀਲ ਫੋਟੋਆਂ ਖਿਚਣੀਆਂ ਸ਼ੁਰੂ ਕਰਨ ਉਪਰੰਤ ਉਸ ਨਾਲ ਜਬਰਦਸਤੀ ਕਰਨ ਦੀ ਕੋਸਿਸ ਕੀਤੀ ਗਈ। ਪਰ ਉਸਦੇ ਸ਼ੋਰ ਮਚਾਨ ਦੇ ਉਪਰੰਤ  ਨੌਜਵਾਨ ਵਲੋਂ ਉਸਦੇ ਵਾਲ਼  ਕੱਟਕੇ ਤੀਸਰੇ ਮੋਟਰ ਸਾਈਕਲ ਸਵਾਰ ਨਾਲ ਭੱਜ ਗਏ। ਪੀੜਿਤ ਲੜਕੀ ਪਰਿਵਾਰ  ਵਲੋਂ ਲੜਕੀ ਨੂੰ ਹਸਪਤਾਲ ਦਾਖਿਲ ਕਰਵਾਉਣ ਉਪਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੀੜਿਤ ਲੜਕੀ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ

ਜਦੋ ਇਸ ਸਬੰਧੀ ਐਸਐਚਓ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਚ ਏ ਐੱਸ ਪੀ ਵਰੁਣ ਸ਼ਰਮਾ ਵਲੋਂ ਇਸ ਮਾਮਲੇ ਲਈ  ਕਮੇਟੀ ਗਠਿਤ ਕੀਤੀ ਹੈ ਜੋ ਵੀ ਜਾਂਚ ਦੌਰਾਨ ਸ੍ਹਾਮਣੇ ਆਏਗਾ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਏਗੀ।

Leave a Reply