ਲੁੱਟਾ-ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ  7 ਮੈਬਰੀ ਗਿਰੋਹ ਦਾ ਪਰਦਾਫਾਸ਼

Firozpur Punjab
(ਫਿਰੋਜ਼ਪੁਰ -ਪੰਕਜ ਕੁਮਾਰ ) ਲੁੱਟਾ-ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ  7 ਮੇਮ੍ਬ੍ਰੀ ਗਿਰੋਹ  ਨੂੰ ਫਿਰੋਜ਼ਪੁਰ ਪੁਲਿਸ ਨੇ ਕੀਤਾ ਕਾਬੂ, 2 ਪਿਸਟਲ ਸਣੇ ਕਈ ਤੇਜਧਾਰ ਮਾਰੂ ਹਥਿਆਰ ਵੀ ਕੀਤੇ ਬਰਾਮਦ, ਪਕੜੇ ਗਏ ਗਿਰੋਹ ਦੇ ਮੇਮ੍ਬਰਾਂ ਉਤੇ ਕਈ ਅਪਰਾਧਿਕ ਮਾਮਲੇ ਵੀ ਪਹਿਲਾ ਤੋਂ ਦਰਜ ਸਨ 
ਫਿਰੋਜ਼ਪੁਰ ਵਿਖੇ ਲੁੱਟਾਂ-ਖੋਹਾਂ, ਅਤੇ ਸਨੈਚਿੰਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਸੀ , ਜਿਸ ਨਾਲ  ਆਮ ਲੋਕਾਂ ਅਤੇ ਵਪਾਰੀਆਂ ਵਿਚ ਖੌਫ ਅਤੇ ਦਹਿਸਦ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ, ਲੋਕਾਂ ਨੂੰ ਥੋੜੀ ਜਿਹੀ ਰਾਹਤ ਦਿਵਾਉਂਦਿਆਂ ਕਾਉੰਟਰ ਇੰਟੈਲੀਜੈਂਸ ਦੀ ਟੀਮ ਵਲੋਂ ਲੁੱਟਾ-ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਗਿਰੋਹ ਦੇ 7 ਮੇਂਬਰਾ ਨੂੰ ਕਾਬੂ ਕਰਕੇ  ਉਨ੍ਹਾਂ ਦੇ ਕਬਜੇ ਵਿੱਚੋ 2 ਪਿਸਟਲ ਅਤੇ ਕਈ ਜਾਨਲੇਵਾ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਸਨ l ਜਿਨ੍ਹਾਂ ਤੋਂ ਪੁਲਿਸ ਹਜੇ ਹੋਰ ਪੁੱਛਗਿੱਝ ਕਰ ਰਹੀ ਹੈ ਜਿਨ੍ਹਾਂ ਪਾਸੋ ਕਈ ਅਹਿਮ ਲੁੱਟ ਖੋਹ ਦੇ ਮਾਮਲਿਆਂ ਬਾਰੇ ਸੁਰਾਗ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ  l 
ਕਾਉੰਟਰ ਇੰਟੈਲੀਜੇਂਸ ਫਿਰੋਜ਼ਪੁਰ ਦੀ ਟੀਮ ਨੂੰ ਉਸ ਵੇਲੇ ਇਕ ਵਡੀ ਸਫਲਤਾਂ ਹੱਥ ਲਗੀ ਜਦੋਂ ਪੁਲਿਸ ਦੀ ਟੀਮ ਨੇ ਲੁਟਾਂ-ਖੋਹਾਂ ਅਤੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ 7 ਮੇਮ੍ਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ l ਜਿਨ੍ਹਾਂ ਨੂੰ ਕਈ ਸ਼ਹਿਰਾਂ ਵਿੱਚੋ ਲੁੱਟ-ਖੋਹ ਕਰਨ ਦੀ ਪਲਾਇੰਗ ਬਣਾਉਣ ਮੌਕੇ ਕਾਬੂ ਕੀਤਾ ਗਿਆ ਹੈ l ਉਧਰ ਦੂਜੇ ਪਾਸੇ 2 ਪਿਸਟਲਾਂ ਸਣੇ ਲੁਟਾ-ਖੋਹਾਂ ਦੀਆ ਵਾਰਦਾਤਾਂ ਵਿਚ ਗਿਰਫ਼ਤਾਰ ਕੀਤੇ 7 ਮੇਮ੍ਬਰਾਂ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਐ ਆਈ ਜੀ, ਕਾਉੰਟਰ ਇੰਟੈਲੀਜੈਂਸ ਨਰਿੰਦਰ ਪਾਲ ਸਿੰਘ ਨੇ ਦਸਿਆ ਕਿ ਇਨ੍ਹਾਂ ਪਾਸੋ ਵਾਰਦਾਤ ਮੌਕੇ ਵਰਤਣ ਵਾਲੇ 2 ਪਿਸਟਲ ਅਤੇ ਕਾਬੇ ਕਿਰਚਾਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਸਨ l ਉਨ੍ਹਾਂ ਦਸਿਆ ਕਿ ਇਨ੍ਹਾਂ ਲੁਟੇਰਿਆਂ ਨੂੰ ਇਕ ਖੁਫੀਆ ਇਤਲਾਹ ਦੇ ਅਧਾਰ ਤੇ ਪਿੰਡ ਮੱਧਰੇ ਦੇ ਸ਼ਮਸ਼ਾਨ ਘਾਟ ਕੋਲ ਲੁੱਟ -ਖੋਹ ਕਰਨ ਦੀ ਯੋਜਨਾ ਬਣਾਉਣ ਮੌਕੇ ਗਿਰਫ਼ਤਾਰ ਕੀਤਾ ਗਿਆ ਹੈ l ਜਿਨ੍ਹਾਂ ਤੇ ਪਹਿਲਾ ਹੀ ਵੱਖ ਵੱਖ ਧਾਰਾਵਾਂ ਤਹਿਤ ਕਿ ਮੁਕਦਮੇ ਦਰਜ ਸਨ ਬਹਿਰਹਾਲ ਪਕੜੇ ਗਏ 7 ਮੇਮ੍ਬਰਾਂ ਤੋਂ ਮੁਕਦਮਾ ਦਰਜ ਕਰਕੇ ਹਾਲੇ ਪੁੱਛਗਿੱਛ ਜਾਰੀ ਹੈ ਜਿਨ੍ਹਾਂ ਕੋਲੋਂ ਸਨੈਚਿੰਗ ਅਤੇ ਲੁੱਟ-ਖੋਹ ਦੀਆ ਵਾਰਦਾਤਾਂ ਦੀ ਬਰਾਮਦਗੀ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਜਿਨ੍ਹਾਂ ਪਾਸੋ ਕਈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ 

Leave a Reply