ਰਾਜਪਾਲ ਸੁਲਤਾਨ ਪ੍ਰੋਡਕਸ਼ਨ ਵੱਲੋਂ 108ਵਾਂ ਪ੍ਰੋਗਰਾਮ ‘ਬੋਨਾਨਜਾ ਬਲਾਸਟ’ ਕਰਵਾਇਆ ਗਿਆ

Amritsar Punjab


ਅੰਮ੍ਰਿਤਸਰ (ਸਨੀ ਮੇਹਰਾ/ ਗੋਪਾਲ) ਰਾਜਪਾਲ ਸੁਲਤਾਨ ਪ੍ਰੋਡਕਸ਼ਨ ਵੱਲੋਂ 108ਵਾਂ ਪ੍ਰੋਗਰਾਮ ਵਿਰਸਾ ਵਿਹਾਰ ਵਿਖੇ ‘ਬੋਨਾਨਜਾ ਬਲਾਸਟ’ ਕਰਵਾਇਆ ਗਿਆ, ਜਿਸ ਵਿੱਚ ਅੈਮ.ਕੇ ਪੂਰੀ, ਅਰਵਿੰਦਰ ਸਿੰਘ ਭੱਟੀ ਵਿਸ਼ੇਸ਼ ਤੋਰ ਤੇ ਪਹੁੰਚੇ। ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਰਾਜਪਾਲ ਸੁਲਤਾਨ, ਸਤਨਾਮ ਕੰਗ, ਪੰਕਜ ਅਰੋੜਾ, ਰਕੇਸ਼ ਕੁਮਾਰ ਅਤੇ ਮੰਜੂ ਗੁਪਤਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ੲਿਸ ਮੌਕੇ ਤੇ ਸਤਨਾਮ ਕੰਗ ਪ੍ਰੋਗਰਾਮ ਡਾੲਿਰੈਕਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ੲਿਸ ਵਿੱਚ ਭਾਗ ਲੈ ਰਹੇ ਸਾਰੇ ਬੱਚਿਆਂ ਨੇ ਅਾਪਣੇ ਨਾਚ, ਗਿੱਧੇ ਅਤੇ ਗੀਤਾਂ ਰਾਹੀ ਦਰਸ਼ਕਾਂ ਦਾ ਮਨ ਮੋਹ ਲਿਅਾ ਹੈ ਅਤੇ ਇੰਨ੍ਹਾਂ ਬੱਚਿਆਂ ਨੂੰ ਅੱਗੇ ਹੋਰ ਵੀ ਅਾਪਣੇ ਹੁਨਰ ਦਿਖਾਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ੲਿਹੋ ਜਿਹੇ ਪ੍ਰੋਗਰਾਮ ਕਰਾੳੁਣ ਦਾ ਮਕਸਦ ੲਿਹੋ ਹੀ ਹੈ ਕਿ ਜਿਨ੍ਹਾਂ ਬੱਚਿਆਂ ਵਿੱਚ ਕੋੲੀ ਨਾ ਕੋੲੀ ਹੁਨਰ ਹੈ ੳੁਸ ਹੁਨਰ ਨੂੰ ਦੁਨੀਆ ਭਰ ਵਿੱਚ ਪਹੁੰਚਾੲਿਅਾ ਜਾਵੇ। ਰਾਜਪਾਲ ਸੁਲਤਾਨ ਵੱਲੋਂ ਅਾੲੇ ਹੋੲੇ ਤੇ ਭਾਗ ਲੈ ਰਹੇ ਭਾਗੀਦਾਰਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਹੀ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗੲੇ।

Leave a Reply