ਮੈਂ ਰੇਤਾ ਬਜਰੀ ਖਾਣ ਵਾਲੀਆਂ ਚ ਨਹੀਂ ਰਲਿਆ- ਕੁਸ਼ਲਦੀਪ ਢਿੱਲੋ

Faridkot Punjab

ਫਰੀਦਕੋਟ ( ਜਗਤਾਰ ਦੋਸਾੰਜ ) 2017 ਦੀਆ ਚੋਣਾਂ ਨੂੰ ਲੈਕੇ ਜਿਥੇ ਅੱਜ ਹਰ ਸਿਆਸੀ ਪਾਰਟੀ ਵਲੋਂ ਜਿਆਦਾਤਰ ਹਲਕਿਆਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਚੁੱਕੀ ਹੈ। ਜੇਕਰ ਗੱਲ ਕਿੱਤੀ ਜਾਵੇ ਹਲਕਾ ਫਰੀਦਕੋਟ ਦੀ, ਤਾਂ ਫਰੀਦਕੋਟ ਹਲਕੇ ਤੋ ਹਰ ਇਕ ਮੁਖ ਪਾਰਟੀ ਆਪਣੇ ਉਮੀਦਵਾਰ ਐਲਾਨ ਚੁਕੀ ਹੈ। ਜਿਥੇ ਆਮ ਆਦਮੀ ਪਾਰਟੀ ਨੇ ਗੁਰਦਿੱਤ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਹੁਣ ਕਾਂਗਰਸ ਪਾਰਟੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰਦਿਆਂ ਇਸ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੌਰਾਨ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਇਕ ਰੋਡ ਸ਼ੋ ਰਾਹੀਂ ਸ਼ਕਤੀ ਪੇਦਰ੍ਸ਼ਨ ਕੀਤਾ ਅਤੇ ਇਸ ਮੌਕੇ ਉਹ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਦਾ ਮੁਕਾਬਲਾ ਕਿਸੇ ਵੀ ਨਾਲ ਨਹੀਂ ਹੈ। ਉਹਨਾਂ ਕਿਹਾ ਕਿ ਉਹ ਰੇਤਾ ਬਜਰੀ ਖਾਣ ਵਾਲੀਆਂ ਨਾਲ ਨਹੀਂ ਰਲੇ ਇਸ ਲਈ ਲੋਕ ਉਹਨਾਂ ਤੇ ਯਕੀਨ ਕਰਣਗੇ।

ਇਸ ਦੌਰਾਨ ਹਲਕਾ ਫਰੀਦਕੋਟ ਤੋਂ ਐਲਾਨੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਟਿਕਟ ਦੇਕੇ ਨਵਾਜਿਆ ਹੈ ਅਤੇ ਉਹ ਇਸ ਗੱਲ ਤੇ ਕਾਂਗਰਸ ਪਾਰਟੀ ਅਤੇ ਫਰੀਦਕੋਟ ਦੇ ਲੋਕਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਵੀ ਕੋਈ ਮੁਕਾਬਲਾ ਨਹੀਂ ਹੈ। ਜਦੋ ਉਹਨਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਬੰਟੀ ਰੋਮਾਣਾ ਵਲੋਂ ਕੀਤੇ ਗਏ ਸ਼ਬਦੀ ਹਮਲੇ ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਵਿਚੋਂ ਇਸ ਲਈ ਕੱਢਿਆ ਗਿਆ ਸੀ ਕਿਉਂਕਿ ਉਹ ਰੇਤਾ ਬਜਰੀ ਅਤੇ ਨਸ਼ੇ ਨਹੀਂ ਸੀ ਬੇਚ ਸਕਦੇ।

Leave a Reply