ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਸੰਗਤ ਦਰਸਨਾ ਦਾ ਦੌਰ ਲਗਾਤਾਰ ਜਾਰੀ

Nabha


ਨਾਭਾ (ਸੁਖਚੈਨ ਸਿੰਘ )ਪੰਜਾਬ ਸਰਕਾਰ ਵੱਲੋ ਆਖਰੀ ਪੜਾਅ ਦੇ ਸੰਗਤ ਦਰਸਨਾ ਦਾ ਦੋਰ ਲਗਾਤਾਰ ਜਾਰੀ ਹੈ। ਜਿਸ ਦੇ ਤਹਿਤ ਰਿਆਸਤੀ ਸਹਿਰ ਨਾਭਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋ ਸੰਗਤ ਦਰਸਨ ਪ੍ਰੋਗਰਾਮ ਹਲਕਾ ਨਾਭਾ ਦੇ ਉਮੀਦਵਾਰ ਕਬੀਰ ਦਾਸ ਦੀ ਮੋਜੂਦਗੀ ਵਿਚ ਕੀਤਾ। ਇਸ ਮੋਕੇ ਨਾਭਾ ਹਲਕੇ ਲਈ ਬਾਦਲ ਨੇ ਸਵਾ 22 ਕਰੋੜ ਰੁਪਏ ਦੀ ਰਾਸੀ ਵਿਕਾਸ ਕਾਰਜਾ ਲਈ ਦਿੱਤੀ । ਇਸ ਮੋਕੇ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਾਰ ਕਰਦਿਆ ਕਿਹਾ ਕਿ ਐਸ.ਵਾਈ ਐਲ ਮੁੱਦੇ ਤੇ ਕੈਪਟਨ ਅਮਰਿੰਦਰ ਨੇ ਜਾਣ ਕੇ ਅਸਤੀਫੇ ਦੇਣ ਦਾ ਡਰਾਮਾ ਕੀਤਾ ਹੈਕਿਉਕਿ ਹੁਦ ਚੋਣਾ ਵਿਚ ਵੀ 2 ਮਹੀਨੇ ਦਾ ਸਮਾਂ ਰਹਿ ਚੁੱਕਾ ਹੈ। ਉਨਾ ਮੋਗਾ ਰੈਲੀ ਬਾਰੇ ਕਿਹਾ ਕਿ ਪਾਦੀਆ ਦੀ ਰਾਖੀ ਲਈ ਅਸੀ ਵਿਸਾਲ ਰੈਲੀ ਕਰਨ ਜਾ ਰਹੇ ਹਾ ਅਤੇ ਪੰਜਾਬ ਦਾ ਬੂੰਦ ਪਾਣੀ ਅਸੀ ਬਾਹਰ ਨਹੀ ਜਾਣ ਦੇਵਾਗੇ।ਇਸ ਮੋਕੇ ਨਾਭਾ ਦੇ ਉਮੀਦਵਾਰ ਕਬੀਰ ਦਾਸ ਨੇ ਮੁੰਖ ਮੰਤਰੀ ਦਾ ਧੰਨਵਾਦ ਕੀਤਾ ਉੱਥੇ ਹੀ ਲੋਕਾ ਨੇ ਵੀ ਵਿਸੇਸ ਤੋਰ ਤੇ ਤਹਿ ਦਿਲੋ ਧੰਨਵਾਦ ਕੀਤਾ।

Leave a Reply