ਮੁੰਬਈ ਤੋਂ ਆਏ ਫ਼ਿਲਮੀ ਸਟਾਰ ਪੁਰਨੀਤ ਗੁਰਪ੍ਰੀਤ ਕੌਰ ਚੱਢਾ ਵੱਲੋ ਡਾ ਰਾਜ ਕੁਮਾਰ ਦੇ ਹੱਕ ਚ ਚੋਣ ਪਰਚਾਰ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ )ਅੰਮ੍ਰਿਤਸਰ ਹਲਕਾ ਪੱਛਮੀ ਅਧੀਨ ਆਉਂਦੇ ਗੁਰੁਨਾਨਕਪੁਰਾ ਵਿਖੇ ਡਾ ਅਨੂਪ ਕੁਮਾਰ ਕੋਸਲਰ ਮਿਸਿਜ ਭਾਵਨਾ ਤੇ ਮਿਸਿਜ ਗੁਲਸ਼ਨ ਸ਼ਰਮਾ ਦੀ ਅਗਵਾਈ ਹੇਠ ਡਾ ਰਾਜ ਕੁਮਾਰ ਵੇਰਕਾ ਦੀ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੋਰਾਨ ਹਲਕਾ ਪੱਛਮੀ ਦੇ ਉਮੀਦਵਾਰ ਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਅਤੇ ਮੁੰਬਈ ਤੋਂ ਆਏ ਫ਼ਿਲਮੀ ਸਟਾਰ ਪੁਰਨੀਤ ਗੁਰਪ੍ਰੀਤ ਕੌਰ ਚੱਢਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਤੇ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਨੇ ਨਸ਼ਿਆ ਦੇ ਕਾਰੋਬਾਰ ਨੂੰ ਵਧਾਵਾ ਦਿੰਦੇ ਹੋਏ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ, ਹਰ ਨੋਜਵਾਨ ਨਸ਼ਿਆ ਨਾਲ ਲਗਾ ਕੇ ਉਨ੍ਹਾਂ ਦੀ ਨੋਜਵਾਨੀ ਬਰਬਾਦ ਕਰ ਦਿੱਤੀ ਹੈ, ਹਰ ਵਿਭਾਗ ਤੇ ਕਿਸਾਨੀ ਨੂੰ ਗਠਜੋੜ ਨੇ ਬਰਬਾਦ ਕਰਕੇ ਆਪਣੀਆ ਤਿਜੋਰੀਆ ਭਰੀਆ ਹਨ, ਕਿਸੇ ਵੀ ਮੁਲਾਜਮ ਨੂੰ ਨਾ ਹੀ ਉਸ ਦੀਆਂ ਸਮੇਂ ਸਿਰ ਤਨਖਾਹਾ ਮਿਲ ਰਹੀਆਂ ਹਨ ਤੇ ਨਾ ਹੀ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੋਂ ਇਲਾਵਾ ਕੋਈ ਨਵੀਂ ਭਰਤੀ ਕੀਤੀ ਗਈ ਹੈ, ਇਥੋਂ ਤੱਕ ਕਿ ਪੰਜਾਬ ਵਿਚ ਰਹਿੰਦਾ ਕਾਰੋਬਾਰ ਵੀ ਗਠਜੋੜ ਨੇ ਖਤਮ ਕਰ ਦਿੱਤਾ ਹੈ, ਜਿਸ ਨਾਲ ਗਰੀਬ ਵਰਗ ਦੋ ਵਕਤ ਦੀ ਰੋਟੀ ਤੋਂ ਵੀ ਮਹਿਤਾਜ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਰ ਫਰਵਰੀ ਨੂੰ ਕਾਂਗਰਸ ਨੂੰ ਵੋਟਾਂ ਪਾ ਕੇ ਪੰਜਾਬ ਵਿਚੋਂ ਅਕਾਲੀ ਭਾਜਪਾ ਦਾ ਸਫਾਇਆ ਕਰਕੇ ਸੂਬੇ ਵਿਚ ਕੈਪਟਨ ਦੀ ਸਰਕਾਰ ਲਿਆਉਣ ਤਾਂ ਜੋ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਕੇ ਰੋਜਗਾਰ ਮੁਹੱਈਆ ਕੀਤਾ ਜਾ ਸਕੇ। ਇਸ ਮੋਕੇ ਡਾ ਅਨੂਪ ਕੁਮਾਰ ਕੋਸਲਰ ਮਿਸਿਜ ਭਾਵਨਾ ਨੇ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਸਨਮਾਨਤ ਵੀ ਕੀਤਾ। ਅਤੇ ਮੁੰਬਈ ਤੋਂ ਆਏ ਫ਼ਿਲਮੀ ਸਟਾਰ ਪੁਰਨੀਤ ਗੁਰਪ੍ਰੀਤ ਕੌਰ ਚੱਢਾ ਵੱਲੋ ਡਾ ਰਾਜ ਕੁਮਾਰ ਦੇ ਹੱਕ ਚ ਚੋਣ ਪਰਚਾਰ ਕੀਤਾ ਅਤੇ ਕਿਹਾ ਕਿ ਸਾਨੂੰ ਸਾਰੀਆਂ ਨੂੰ 4ਫਰਵਰੀ ਨੂੰ ਪੰਜਾ ਦਾ ਬਟਨ ਦਬਾਕੇ ਕੇ ਮੁੜ ਤੋਂ ਪੰਜਾਬ ਵਿਚ ਕਾਂਗਰਸ਼ ਲਿਆਇਆ

Leave a Reply