ਫਿਰੋਜ਼ਪੁਰ ਰੈਲੀ ਕਰਨਾ ਇਨਾ ਮਹਿੰਗਾ ਪੈ ਕੇਜਰੀਵਾਲ ਨੂੰ ਕੀ ਓਹ ਸੋਚ ਵੀ ਨਹੀ ਸੀ ਸਕਦਾ ਦੇਖੋ ਵੀਡੀਓ

Firozpur

ਫਿਰੋਜ਼ਪੁਰ  (ਪੰਕਜ ਕੁਮਾਰ )ਬੀਤੇ ਦਿਨੀ ਆਮ ਆਦਮੀ ਪਾਰਟੀ ਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਹਿਦ ਊਧਮ ਸਿੰਘ ਚੌਕ ਵਿਖੇ ਬਿਨਾ ਪਰਮਿਸ਼ਨ ਤੋਂ ਆਪਣੀ ਚੁਣਾਵੀ ਰੈਲੀ ਕਰਨਾ ਮਹਿੰਗਾ ਪੈ ਗਿਆ ਜਿਸ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੀ ਪਾਰਟੀ ਦੇ ਪ੍ਰਚਾਰ ਲਈ ਵਿਸ਼ੇਸ਼ ਤੌਰ ਤੇ ਫਿਰੋਜ਼ਪੁਰ ਪੁਜੇ ਸੀ ਜਿਨ੍ਹਾਂ ਨੇ ਇਸ ਰੈਲੀ ਵਿਚ ਇੱਕਠ ਨੂੰ ਸੰਬੋਧਨ ਵੀ ਕੀਤਾ l ਜਿਕਰਯੋਗ ਹੈ ਕਿ ਆਪ ਵਲੋਂ ਫਿਰੋਜ਼ਪੁਰ ਵਿਖੇ ਕੇਵਲ ਰੋਡ ਸ਼ੋਅ ਕਰਨ ਦੀ ਪਰਮਿਸ਼ਨ ਲਈ ਹੋਈ ਸੀ, ਊਨਾ ਕੋਲ ਰੈਲੀ ਕਰਨ ਦੀ ਪਰਮਿਸ਼ਨ ਨਹੀਂ ਸੀ l  ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਪ ਨੇਤਾਵਾ ਨੂੰ ਚੁਣਾਵ ਅਯੋਗ ਦੀ ਸ਼ਰਤਾਂ ਅਤੇ ਨਿਯਮਾਂ ਦੀ ਉਲੰਗਣਾ ਕਰਨ ਦਾ ਦੋਸ਼ੀ ਪਾਏ ਜਾਨ ਤੇ  ਊਨਾ ਤੇ ਟਰੈਫਿਕ ਅਤੇ ਆਮ ਲੋਕਾਂ ਨੂੰ ਖੱਜਲ ਖੁਵਾਰ ਕਰਨ ਦੇ ਦੋਸ਼ ਵੱਜੋਂ ਥਾਣਾ ਸਿਟੀ ਫਿਰੋਜ਼ਪੁਰ ਵਿਚ ਮੁਕਦਮਾ ਦਰਜ ਹੋਇਆ ਹੈ l ਉਧਰ ਫਿਰੋਜ਼ਪੁਰ ਦੇ ਐਸਡੀਐਮ ਕਮ ਰਿਟਰਨਿੰਗ ਆਫ਼ਿਸਰ ਹਰਜੀਤ ਸਿੰਘ ਦਾ ਕਹਿਣਾ ਸੀ ਕੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਫਿਰੋਜ਼ਪੁਰ ਪ੍ਰਸ਼ਾਸ਼ਨ ਵਲੋਂ ਕੇਵਲ ਰੋਡ ਸ਼ੋਅ ਦੀ ਪਰਮਿਸ਼ਨ ਦਿਤੀ ਗਈ ਸੀ ਊਨਾ ਨੂੰ ਸਟੇਜ ਲਗਾ ਕੇ ਰੈਲੀ ਕਰਨ ਦੀ ਪਰਮਿਸ਼ਨ ਬਿਲਕੁਲ ਵੀ ਨਹੀਂ ਸੀ ਊਨਾ ਕਿਹਾ ਕੇ ਆਪ ਵਲੋਂ ਮੰਗੀ ਗਈ ਸਟੇਜ ਦੀ ਪਰਮਿਸ਼ਨ ਨੂੰ ਰੱਦ ਕਰ ਦਿਤਾ ਗਿਆ ਸੀ l ਜਿਸਦੇ ਸੰਬੰਧ ਵਿਚ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਕਾਰਵਾਹੀ ਕਰਨ ਬਾਰੇ ਕਹਿ ਦਿੱਤਾ ਗਿਆ ਸੀ ਅਤੇ ਓਧਰ ਹੀ ਪੁਲਿਸ ਵਲੋਂ ਵੀ ਕਾਰਵਾਹੀ ਕਰਦਿਆਂ ਹੋਇਆ ਆਪ ਦੇ ਲੋਕਾਂ ਤੇ ਧਾਰਾ 283 ਦਾ ਮਾਮਲਾ ਦਰਜ ਕੀਤਾ ਗਿਆ l 
 

Leave a Reply