ਪ੍ਰੇਮ ਦੇ ਚੱਕਰ ਵਿੱਚ ਲੜਕੀ ਵਾਲਿਆਂ ਨੇ ਮੁੰਡੇ ਦੀ ਕੁੱਟ ਮਾਰ ਕਰਕੇ ਮੁੰਡਾ ਕੀਤਾ ਅਗਵਾਹ

Amritsar Most View Punjab
ਜੰਡਿਆਲਾ ਗੁਰੂ  (ਕੰਵਲਜੀਤ ਸਿੰਘ,ਪਰਗਟ ਸਿੰਘ): ਬੀਤੀ ਰਾਤ ਨੂੰ ਤਕਰੀਬਨ ਰਾਤ ਦੇ 9 ਤੋ 9.30 ਵਜੇ ਦੇ ਕਰੀਬ ਬਲਜਿੰਦਰ ਸਿੰਘ ਉਰਫ਼ ਲਵਲੀ ਪੁੱਤਰ ਸਮਸੇਰ ਸਿੰਘ ਜੋ ਕਿ ਆਪਣੇ ਚਾਚੇ ਘਰ ਨੂੰ ਜਾ ਰਿਹਾ ਸੀ ਨੂੰ ਲੜਕੀ ਦੇ ਪਿਤਾ ਲਾਡੀ, ਭਰਾ ਅਨਮੋਲ,ਜੋਗੀ,ਨਿਰਮਲ ਸਿੰਘ ਮਿਸਤਰੀ,ਤਰਸੇਮ ਸਿੰਘ,ਲਵਪ੍ਰੀਤ ਸਿੰਘ,ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਘਰ ਵਾਲਿਆਂ ਦੀ ਤੇ ਬਲਜਿੰਦਰ ਸਿੰਘ ਦੀ ਕੁੱਟ ਮਾਰ ਕਰਕੇ ਉਸਨੂੰ ਅਗਵਾ ਕਰ ਲਿਆ। ਇੱਥੇ  ਦੱਸਣ ਵਾਲੀ ਇਹ ਗੱਲ ਹੈ ਕਿ ਬਲਜਿੰਦਰ ਸਿੰਘ ਦਾ ਕਾਫੀ ਸਮੇਂ ਤੋਂ  ਕਿਸੇ ਕੁੜੀ ਨਾਲ ਚੱਕਰ ਚਲ ਰਿਹਾ ਸੀ।ਜਿਸ ਕਾਰਨ ਕੁੜੀ ਵਾਲਿਆਂ ਨੇ ਇਸ ਕੰਮ ਦੇ ਚੱਲਦਿਆਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਘਰ ਵਾਲਿਆਂ ਦੇ ਕਹਿਣ ਮੁਤਾਬਕ 35,40 ਬੰਦਿਆਂ ਨੇ ਜਿੰਨਾ ਦੇ ਹੱਥ ਵਿੱਚ ਕਿਰਪਾਨਾਂ ,ਬੈਂਸ ਬਾਲ,ਪਿਸਟਲ,ਨਾਲ ਲੈਸ ਹੋਕੇ ਸਾਡੇ ਘਰ ਵਿਚ ਦਾਖਲ ਹੋ ਕੇ ਸਾਡੀ ਕੁੱਟਮਾਰ ਕਰਕੇ ਸਾਡੇ ਮੁੰਡੇ ਨੂੰ ਅਗਵਾ ਕਰਕੇ ਲੇ ਗਏ ਤੇ ਸਾਡੇ  ਪਾਲਤੂ ਕੁੱਤੇ ਦੇ ਵੀ  ਦਾਤਰਾ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ।ਮੌਕੇ ਤੇ ਪੁਲਿਸ ਨੇ ਪਹੁਚ ਕਾਰਵਾਈ ਸੁਰੂ ਕਰ ਦਿੱਤੀ ਹੈ।ਇਸ ਮੌਕੇ ਐੱਸ ਐਚ ਓ ਅਮੋਲਕ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
Attachments area

Leave a Reply