ਪੁਲਿਸ ਨੇ ਨਹੀਂ ਸੁਣੀ ਫਰਿਆਦ ਤਾ ਵਿਹੁਤਾ ਨੇ ਚੁਣੀ ਮੌਤ

Faridkot


ਫਰੀਦਕੋਟ ਦੇ ਪਿੰਡ ਭਾਗਥਲਾਂ ਵਿਚ ਇਕ ਵਿਹੁਤਾ ਰਾਜਵਿੰਦਰ ਕੌਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮਾਮਲੇ ਵਿਚ ਖਾਸ ਗੱਲ ਇਹ ਹੈ ਕਿ ਜੇਕਰ ਮ੍ਰਿਤਕ ਰਾਜਵਿੰਦਰ ਕੌਰ ਦੇ ਪਰਿਜਨਾ ਦੀ ਗੱਲ ਮੰਨੀਏ ਤਾ ਪਿੰਡ ਦਾ ਹੀ ਇਕ ਵਿਅਕਤੀ ਗੱਬਰ ਸਿੰਘ ਰਾਤ ਦੇ ਸਮੇ ਉਹਨਾਂ ਦੇ ਘਰ ਆਇਆ ਅਤੇ ਰਾਜਵਿੰਦਰ ਨਾਲ ਜਬਰਦਸਤੀ ਕੀਤੀ, ਜਿਸ ਦੀ ਸ਼ਿਕਾਇਤ ਉਹਨਾਂ ਵਲੋਂ ਪੁਲਿਸ ਨੂੰ ਵੀ ਦਿਤੀ ਗਈ ਸੀ ਪਰ ਇਸ ਦੌਰਾਨ ਪਿੰਡ ਦੀ ਪੰਚਾਇਤ ਅਤੇ ਰਾਜਵਿੰਦਤ ਕੌਰ ਦੇ ਪਰਿਜਨਾ ਵਲੋਂ ਰਾਜੀਨਾਮੇ ਦੀ ਗੱਲ ਕਿਤੀ ਜਾ ਰਹੀ ਸੀ। ਪਰ ਰਾਜਵਿੰਦਰ ਕੋਰ ਨੇ ਕੋਈ ਵੀ ਕਾਰਵਾਈ ਨਾ ਹੁੰਦੇ ਵੇਖ ਮੌਤ ਨੂੰ ਗਲੇ ਲਗਾ ਲਿਆ ਹੈ।ਇਸ ਦੌਰਾਨ ਮ੍ਰਿਤਕ ਦੇ ਘਰਵਾਲੇ ਅਤੇ ਉਸਦੇ ਭਰਾ ਨੇ ਸਿਧੇ ਤੌਰ ਤੇ ਕਿਹਾ ਕਿ ਉਹਨਾਂ ਦੀ ਸਿਰਫ ਇਕੋ ਮੰਗ ਹੈ ਕਿ ਆਰੋਪੀ ਗੱਬਰ ਸਿੰਘ ਤੇ ਬਲਾਤਕਾਰ ਦਾ ਪਰਚਾ ਦਰਜ ਹੋਵੇ ਅਤੇ ਉਹਨਾਂ ਕਿਹਾ ਕਿ ਜੇਕਰ ਪੁਲਿਸ ਸਮੇ ਸਰ ਕਾਰਵਾਈ ਕਰਦੀ ਤਾ ਅੱਜ ਰਾਜਵਿੰਦਰ ਕੌਰ ਜਿੰਦਾ ਹੁੰਦੀ। ਪਰ ਹੁਣ ਪੁਲਿਸ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਵਿਚ ਮੁਕਦਮਾ ਦਰਜ ਕੀਤੇ ਜਾਣ ਅਤੇ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਕਰ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਨੂੰ ਸ਼ੁਰੂ ਤੋਂ ਹੀ ਗੰਭੀਰਤਾ ਨਾਲ ਵੇਖਦਾ ਤਾ ਸ਼ਾਇਦ ਅੱਜ ਇਹ ਨੌਬਤ ਨਹੀਂ ਆਉਣੀ ਸੀ।

Leave a Reply