ਨੋਟਬੰਦੀ ਕਰਕੇ , ਭੜਕੇ ਲੋਕਾਂ ਨੇ ਰੋਕੀ ਦਿੱਲੀ-ਲਾਹੌਰ ਬੱਸ

Amritsar Punjab

grewal-23ਅੰਮ੍ਰਿਤਸਰ : ਨੋਟਬੰਦੀ ਨੂੰ ਲੈ ਕੇ ਪੂਰੇ ਦੇਸ਼ ‘ਚ ਲੋਕਾਂ ਦਾ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਹੈ, ਜਿਸ ਦਾ ਅਸਰ ਅੱਜ ਦਿੱਲੀ-ਲਾਹੌਰ ਬੱਸ ਸੇਵਾ ‘ਤੇ ਵੀ ਪੈ ਗਿਆ। ਅਸਲ ‘ਚ ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ‘ਚ ਪੈਸੇ ਨਾ ਮਿਲਣ ਕਾਰਨ ਲੋਕ ਭੜਕ ਗਏ। ਭੜਕੇ ਹੋਏ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਜਾਣ ਵਾਲੀ ਦਿੱਲੀ-ਲਾਹੌਰ ਬੱਸ ਲੋਕਾਂ ਨੇ ਰੋਕ ਦਿੱਤੀ। ਲੋਕਾਂ ਦਾ ਦੋਸ਼ ਸੀ ਕਿ ਇਕ ਹਫਤੇ ਤੋਂ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਰਹੇ ਹਨ। ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪੁੱਜੀ ਅਤੇ ਲੋਕਾਂ ਨੂੰ ਸਮਝਾ-ਬੁਝਾ ਕੇ ਅੱਧੇ ਘੰਟੇ ਬਾਅਦ ਬੱਸ ਰਵਾਨਾ ਕਰ ਦਿੱਤੀ ਗਈ।

Leave a Reply