ਨਾਭਾ ਜੇਲ ਬ੍ਰੇਕ ਮਾਮਲੇ ਵਿਚ ਅਹਿਮ ਖੁਲਾਸਾ

Nabha


ਨਾਭਾ (ਸੁਖਚੈਨ ਸਿੰਘ ) ਨਾਭਾ ਜੇਲ ਬ੍ਰੇਕ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਜੇਲ ਬਰੇਕ ਮਾਮਲੇ ਵਿਚ ਫਿਰੋਜਪੁਰ ਦੇ ਮੁੱਦਕੀ ਦੀ ਕਾਗਰਸੀ ਮਹਿਲਾ ਕੌਸਲਰ ਦਾ ਪਤੀ ਬਿੱਕਰ ਸਿੰਘ ਵੀ ਸਾਮਿਲ ਸੀ। ਬਿੱਕਰ ਸਿੰਘ ਗੈਗਸਟਰ ਗੁਰਪ੍ਰੀਤ ਸਿੰਘ ਸੇਖੋ ਦੇ ਇੱਟਾ ਦੇ ਭੱਠੇ ਊੱਤੇ ਮਨੇਜਰ ਦਾ ਕੰਮ ਕਰਦਾ ਸੀ ਪੁਲੀਸ ਨੇ ਅੱਜ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਭਾ ਦੀ ਅਦਾਲਤ ਵਿਚ ਪੇਸ ਕੀਤਾ ਹੈ ਅਤੇ ਪੁਲਿਸ ਨੇ ਬਿੱਕਰ ਸਿੰਘ ਦਾ 7 ਦਸੰਬਰ ਤੱਕ ਰਿਮਾਡ ਦੇ ਦਿੱਤਾ ਹੈ।
ਜੇਲ ਬ੍ਰੇਕ ਮਾਮਲੇ ਵਿਚ ਹੁਣ ਤੱਕ ਪੁਲੀਸ ਨੇ 5 ਅਰੋਪੀਆ ਨੂੰ ਗ੍ਰਿਫਤਾਰ ਕਰਕੇ ਰਿਮਾਡ ਤੇ ਲਏ ਹੋਏ ਹਨ ਅਤੇ ਜਿਸ ਵਿਚ ਹੁਣ ਨਵੇ ਖੁਲਾਸੇ ਵਿਚ ਪੰਜਵਾ ਅਰੋਪੀ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਦੋ ਦਿਨ ਪਹਿਲਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲੀਸ ਦੇ ਰਿਮਾਡ ਤੋ ਬਾਅਦ ਹੁਣ ਨਵਾ ਨਾਮ ਬਿੱਕਰ ਸਿੰਘ ਦਾ ਨਾਮ ਜੁੜ ਗਿਆ ਹੈ ਅਤੇ ਪੁਲੀਸ ਨੇ ਅੱਜ ਬਿੱਕਰ ਸਿੰਘ ਨੂੰ ਨਾਭਾ ਦੀ ਅਦਾਲਤ ਵਿਚ ਪੇਸ ਕਰਕੇ 7 ਦਸੰਬਰ ਤੱਕ ਪੁਲੀਸ ਰਿਮਾਡ ਹਾਸਿਲ ਕੀਤਾ ਹੈ। ਇਸ ਮੋਕੇ ਤੇ ਐਸ.ਐਚ ਓ ਬਿਕਰਮਜੀਤ ਸਿੰਘ ਨੇ ਦੱਸਿਆ ਕੀ ਬਿੱਕਰ ਸਿੰਘ ਜੇਲ ਬਰੇਕ ਮਾਮਲੇ ਵਿਚ ਸਾਮਿਲ ਸੀ ਅਤੇ ਪੁਲੀਸ ਨੇ ਇਸ ਨੂੰ ਇਸ ਦੀ ਭੈਣ ਦੇ ਘਰ ਗ੍ਰਿਫਤਾਰ ਕੀਤਾ ਹੈ।

Leave a Reply