ਨਾਭਾ ਜੇਲ ਬ੍ਰੇਕ ਮਾਮਲੇ ‘ਚ ਗੁਰਪ੍ਰੀਤ ਸਿੰਘ ਉਰਫ ਗੁਰਮੇਲ ਸਿੰਘ ਨੂੰ ਮਾਰੂ ਹਥਿਆਰਾਂ ਸਣੇ ਪਾਤੜਾਂ ਤੋਂ ਕੀਤਾ ਗ੍ਰਿਫਤਾਰ

Nabha

ਨਾਭਾ (ਸੁਖਚੈਨ ਸਿੰਘ) ਨਾਭਾ ਜੇਲ ਬ੍ਰੇਕ ਮਾਮਲੇ ‘ਚ ਪਟਿਆਲੇ ਪੁਲਸ ਨੇ ਸਾਜਿਸ਼ਕਰਤਾ ਗੁਰਪ੍ਰੀਤ ਸਿੰਘ ਉਰਫ ਗੁਰਮੇਲ ਸਿੰਘ ਵਾਸੀ ਮਾਂਗੇਵਾਲ ਜ਼ਿਲਾ ਮੋਗਾ ਨੂੰ ਮਾਰੂ ਹਥਿਆਰਾਂ ਸਣੇ ਪਾਤੜਾਂ ਤੋਂ ਗ੍ਰਿਫਤਾਰ ਕਰ ਲਿਆ ਹੈ। ਗੁਰਪ੍ਰੀਤ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਫੰਡ ਅਤੇ ਆਪਣਾ ਘਰ ਗੈਂਗਸਟਰਾਂ ਨੂੰ ਮੁਹੱਈਆ ਕਰਵਾਇਆ ਸੀ। ਹੁਣ ਤੱਕ ਦੀ ਜਾਂਚ ਵਿਚ ਵੱਡਾ ਖੁਲਾਸਾ ਹੋਇਆ ਹੈ ਕਿ ਸਾਰੀ ਸਾਜ਼ਿਸ਼ ਗੁਰਪ੍ਰੀਤ ਦੇ ਘਰ ਬੈਠ ਕੇ ਰਚੀ ਗਈ ਸੀ। ਇਥੋਂ ਤੱਕ ਕਿ ਜੇਲ ਬ੍ਰੇਕ ਤੋਂ ਇਕ ਦਿਨ ਪਹਿਲਾਂ ਉਸਦੇ ਘਰ ਰਿਹਰਸਲ ਵੀ ਕੀਤੀ ਗਈ। ਅੱਜ ਗੁਰਪ੍ਰੀਤ ਨੂੰ ਨਾਭਾ ਦੀ ਅਦਾਲਤ ਵਿਚ ਪੇਸ ਕਰਕੇ 5 ਦਸੰਬਰ ਤੱਕ ਰਿਮਾਡ ਹਾਸਿਲ ਕੀਤਾ ਹੈ ਦੂਜੇ ਪਾਸੇ ਗੁਰਪ੍ਰੀਤ ਦੇ ਪਰਿਵਾਰਕ ਮੈਬਰਾ ਨੇ ਕਿਹਾ ਕਿ ਪੁਲੀਸ ਨੇ ਗੁਰਪ੍ਰੀਤ ਤੇ ਝੂਠਾ ਕੇਸ ਪਾਇਆ ਹੇ।

 

Leave a Reply