ਨਾਭਾ ਜੇਲ ਬਰੇਕ ਮਾਮਲੇ ਵਿਚ ਨਵਾ ਮੋੜ (ਦੇਖੋ ਵੀਡੀਓ )

Nabha Punjab


ਨਾਭਾ (ਸੁਖਚੈਨ ਸਿੰਘ ) ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਜੇਲ੍ਹ ਤੋਂ ਫਰਾਰ ਹੋਏ ਗੈਂਗਸਟਰ ਕੁਲਪ੍ਰੀਤ ਸਿੰਘ ਨੀਟਾ ਦਿਓਲ ਅਤੇ ਗੈਂਗਸਟਰ ਸੁਨੀਲ ਕਾਲੜਾ ਨੂੰ ਪੰਜਾਬ ਪੁਲਿਸ ਅੱਜ ਇੰਦੌਰ ਤੋਂ ਨਾਭਾ ਲੈਕੇ ਆਈ ਜਿਨ੍ਹਾਂ ਨੂੰ ਮਾਨਯੋਗ ਜੱਜ ਏ.ਸੀ.ਜੇ ਪਰਮਪ੍ਰੀਤ ਗਰੇਵਾਲ ਦੀ ਅਦਾਲਤ ਵਿੱਚ ਭਾਰੀ ਪੁਲਿਸ ਸੁਰੱਖਿਆ ਅਧੀਨ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਨੇ ਨੀਟਾ ਦਿਓਲ ਨੂੰ 24ਜਨਵਰੀ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਅਤੇ ਉਸਦੇ ਨਾਲ ਗ੍ਰਿਫਤਾਰ ਕੀਤੇ ਸੁਨੀਲ ਕਾਲੜਾ ਨੂੰ  23 ਜਨਵਰੀ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ।
ਦੱਸਣਯੋਗ ਹੈ ਕਿ ਇੰਦੌਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਨੀਟਾ ਦਿਓਲ ਆਪਣੇ ਛੇ ਸਾਥੀਆ ਸਮੇਤ ਨਾਭਾ ਜੇਲ੍ਹ ਤੋਂ 27ਨਵੰਬਰ ਨੂੰ ਫਰਾਰ ਹੋ ਗਿਆ ਸੀ ਫਰਾਰ ਹੋਣ ਤੋਂ ਕੁਝ ਸਮਾਂ ਬਾਅਦ ਹੀ ਦਿੱਲੀ ਪੁਲਿਸ ਵੱਲੋਂ ਖਾੜਕੂ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਸੀ ਜਦਕਿ ਬਾਕੀ ਪੰਜੇਂ ਕੈਦੀ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ ਪਰ ਮੰਗਲਵਾਰ ਨੂੰ ਇੰਦੌਰ ਪੁਲਿਸ ਨੇ ਨੀਟਾ ਦਿਓਲ ਅਤੇ ਉਸਦੇ ਨਾਲ ਰਹਿ ਰਹੇ ਗੈਂਗਸਟਰ ਸੁਨੀਲ ਕਾਲੜਾ ਨੂੰ ਇੰਦੌਰ ਦੇ ਇੱਕ ਫਲੈਟ ਤੋਂ ਗ੍ਰਿਫਤਾਰ ਕਰ ਲਿਆ ਸੀ।
ਕੌਣ ਹੈ ਇਹ ਨੀਟਾ ਦਿਓਲ ਨਾਲ ਗ੍ਰਿਫਤਾਰ ਕੀਤਾ ਸੁਨੀਲ ਕਾਲੜਾ ?
ਸੁਨੀਲ ਕਾਲੜਾ ਦੀਆ ਤਾਰਾ ਵੀ ਨਾਭਾ ਜੇਲ੍ਹ ਨਾਲ ਜੁੜੀਆ ਹੋਈਆ ਹਨ ਜਿਸਨੇ ਕਿ ਭਾਦਸੋ ਵਿਖੇ ਇੱਕ ਵਿਆਹੁਤਾ ਔਰਤ ਨੂੰ ਘਰੋਂ ਭਜਾਇਆ ਅਤੇ  ਉਸ ਕੋਲੋ 28ਲੱਖ ਰੁਪਏ ਲੈਕੇ ਉਸਦਾ ਕਤਲ ਕਰ ਦਿੱਤਾ । ਇਸ ਹਾਈ ਪ੍ਰੋਫਾਇਲ ਕੇਸ ਵਿੱਚ ਸੀ.ਆਈ.ਏ ਪਟਿਆਲਾ ਪੁਲਿਸ ਦੀ ਜਾਂਚ ਵਿੱਚ ਸੁਨੀਲ ਕਾਲੜਾ ਨੂੰ ਕਾਫੀ ਮਿਹਨਤ ਤੋਂ ਬਾਅਦ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਇਸਨੂੰ ਅਦਾਲਤ ਵੱਲੋਂ ਮੌਤ ਤੱਕ ਉਮਰ ਕੈਦ ਦੀ ਸ਼ਜਾ ਵੀ ਸੁਣਾਈ ਸੀ। ਸੁਨੀਲ ਕਾਲੜਾ ਆਪਣੀ ਸ਼ਜਾ ਨਾਭਾ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਕੱਟ ਰਿਹਾ ਸੀ ਜੋ ਜੇਲ੍ਹ ਤੋਂ ਪੈਰੋਲ ਤੇ ਜਾਣ ਤੋਂ ਬਾਅਦ ਭਗੌੜਾ ਹੋ ਗਿਆ। ਨਾਭਾ ਜੇਲ੍ਹ ਦੋਰਾਨ ਹੀ ਉਹ ਜੇਲ੍ਹ ਤੋਂ ਫਰਾਰ ਹੋਏ ਗੈਂਗਸਟਰਾ ਦੇ ਸਪੰਰਕ ਵਿੱਚ ਆਇਆ ਸੀ।
ਪੁਲਿਸ ਰਿਮਾਡ ਦੌਰਾਨ ਪੁਲਿਸ ਇਨ੍ਹਾਂ ਤੋਂ ਪੁੱਛਗਿਛ ਦੋਰਾਨ ਇਹ ਜਾਣਨ ਦੀ ਕੋਸ਼ਿਸ ਕਰੇਗੀ ਕਿ ਨਾਭਾ ਜੇਲ੍ਹ ਤੋਂ ਫਰਾਰ ਬਾਕੀ ਰਹਿੰਦੇ ਚਾਰੋਂ ਦੋਸ਼ੀ ਫਿਲਹਾਲ ਕਿਥੇ ਛਿਪੇ ਹੋਏ ਹਨ।
ਇਸ ਸਬੰਧੀ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੇ ਨੀਟਾ ਦਿਓਲ ਨੂੰ 24ਜਨਵਰੀ ਅਤੇ ਸੁਨੀਲ ਕਾਲੜਾ ਨੂੰ 23ਜਨਵਰੀ ਤੱਕ ਪੁਲਿਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੀਟਾ ਦਿਓਲ  ਨੂੰ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਜਦਕਿ ਸੁਨੀਲ ਕਾਲੜਾ ਨੂੰ ਨਾਭਾ ਜੇਲ੍ਹ ਬਰੇਕ ਮਾਮਲਾ ਅਤੇ ਕਤਲ ਕੇਸ ਵਿੱਚ ਹੋਏ ਪੀ.ਓ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ।

Leave a Reply