ਨਾਭਾ ਜੇਲ ਕਾਂਡ : ਕੈਦੀਆਂ ਨੂੰ ਭਜਾਉਣ ਵਾਲੇ ਗੈਂਗਸਟਰ ਪਰਵਿੰਦਰ ਦਾ 14 ਦਿਨਾਂ ਦਾ ਰਿਮਾਂਡ

Nabha Patiala Punjab

jp-news

ਨਾਭਾ (ਸੁਖਚੈਨ ਸਿੰਘ ) : ਨਾਭਾ ਜੇਲ ਤੋਂ ਕੈਦੀਆਂ ਨੂੰ ਭਜਾਉਣ ਦੀ ਘਟਨਾ ਦੇ ਮੁੱਖ ਸੂਤਰਧਾਰ ਪਲਵਿੰਦਰ ਪਿੰਦਾ ਉਰਫ ਪਰਵਿੰਦਰ ਸਿੰਘ ਪਿੰਦਾ ਨੂੰ ਅੱਜ ਅਦਾਲਤ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪਰਵਿੰਦਰ ਨੇ ਇਸ ਤੋਂ ਪਹਿਲਾਂ ਪੁਲਸ ਦੀ ਪੁੱਛ-ਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਇਸ ਘਟਨਾ ‘ਚ 8 ਲੋਕ ਸ਼ਾਮਲ ਸਨ ਅਤੇ ਜੇਲ ‘ਚੋਂ ਭੱਜੇ 5 ਕੈਦੀ ਕਰਨਾਲ ਅਤੇ ਪਾਨੀਪਤ ‘ਚ ਹਨ। ਤੁਹਾਨੂੰ ਦੱਸ ਦੇਈਏ ਕਿ ਕੈਦੀਆਂ ਨੂੰ ਜੇਲ ‘ਚੋਂ ਭਜਾਉਣ ਦੇ ਕੁਝ ਘੰਟਿਆਂ ਬਾਅਦ ਹੀ ਸ਼ਾਮਲ ਜ਼ਿਲੇ ਤੋਂ ਗ੍ਰਿਫਤਾਰ ਕੀਤੇ ਗਏ ਪਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਹਰਾਦੂਨ ‘ਚ ਕਿਸੇ ਟਿਕਾਣੇ ‘ਤੇ ਰਹਿ ਰਿਹਾ ਸੀ।

Leave a Reply