ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ‘ਪੇਡ ਕਰਮਚਾਰੀ’- ਸੁਖਬੀਰ ਬਾਦਲ

Amritsar Punjab


ਅੰਮ੍ਰਿਤਸਰ :(ਗੋਪਾਲ – ਸਨੀ ) ਅਟਾਰੀ ਹਲਕੇ ‘ਚ ਰੈਲੀ ਨੂੰ ਸੰਬੋਧਨ ਕਰਨ ਅਤੇ ਵੋਟਾਂ ਮੰਗਣ ਪਹੁੰਚੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ‘ਚ ਗਏ ਨਵਜੋਤ ਸਿੰਘ ਸਿੱਧੂ ‘ਤੇ ਇਕ ਵਾਰ ਫਿਰ ਸਿਆਸੀ ਹਮਲਾ ਬੋਲਿਆ ਹੈ। ਸੁਖਬੀਰ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਤੋਂ ਘਟੀਆ ਬੰਦਾ ਹੋਰ ਕੋਈ ਨਹੀਂ ਹੈ। ਅਟਾਰੀ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਨੇ ਆਮ ਆਦਮੀ ਪਾਰਟੀ ‘ਤੇ ਜੰਮ ਕੇ ਸਿਆਸੀ ਹਮਲੇ ਕੀਤੇ। ਸੁਖਬੀਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਾ ਕਾਂਗਰਸ ਰਹੇਗੀ ਅਤੇ ਨਾ ਹੀ ਆਮ ਆਦਮੀ ਪਾਰਟੀ।
ਇਸ ਮੌਕੇ ਸੁਖਬੀਰ ਨੇ ਇਹ ਵੀ ਕਿਹਾ ਕਿ ਸਿੱਧੂ ਕਾਂਗਰਸ ਦਾ ‘ਪੇਡ ਕਰਮਚਾਰੀ’ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ, ਸਿੱਧੂ ਨੂੰ ਮੌਕਾਪ੍ਰਸਤ ਅਤੇ ਦਲ ਬਦਲੂ ਆਗੂ ਵੀ ਦੱਸ ਚੁੱਕੇ ਹਨ।

Leave a Reply