ਨਕਲੀ ਡਰੱਗ ਇੰਸਪੈਕਟਰ ਸਾਥੀਆਂ ਸਮੇਤ ਕਾਬੂ

Faridkot Punjab

ਫਰੀਦਕੋਟ (ਜਗਤਾਰ ਦੋਸਾੰਜ ) ਅੱਜ ਕਲ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਠਗਣ ਲੋਕਾਂ ਨਕਲੀ ਅਹੁਦੇਦਾਰ ਬਣ ਕੇ ਲੋਕਾਂ ਤੋਂ ਪੈਸੇ ਐਂਠਨ ਤੇ ਨਿਤ ਹੀ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਨੇੜਲੇ ਪਿੰਡ ਉਕੰਦਵਾਲਾ ਵਿਖੇ ਨਕਲੀ ਡਰੱਗ ਇੰਸਪੈਕਟਰ ਟੀਮ ਸਮੇਤ ਕਾਬੂ ਕੀਤਾ ਗਿਆ ਹੈ।  ਇਹ ਨਕਲੀ ਡਰੱਗ ਇੰਸਪੈਕਟਰ ਰਾਕੇਸ਼ ਕੁਮਾਰ ਉਰਫ਼ ਹੈਪੀ ਪੁੱਤਰ ਸੋਹਣ ਲਾਲ ਵਾਸੀ ਪ੍ਰੇਮ ਨਗਰ ਕੋਟਕਪੂਰਾ ਪੁਲਿਸ ਦੀ ਵਰਦੀ ‘ਚ ਸਸਪੈਂਡ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤਰ ਲਾਲ ਸਿੰਘ ਵਾਸੀ ਨੇੜੇ ਕਾਲੀ ਮਾਤਾ ਮੰਦਰ ਕੋਟਕਪੂਰਾ ਅਤੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਰੋੜੀ ਕਪੂਰਾ ਪਿੰਡ ਉਕੰਦਵਾਲਾ ਵਿਖੇ ਡਾ. ਸੁਖਦੇਵ ਸਿੰਘ ਦੀ ਦੁਕਾਨ ‘ਤੇ ਡਰਾ-ਧਮਕਾ ਕੇ ਪੈਸੇ ਲੈਣ ਦੀ ਮਨਸ਼ਾ ਨਾਲ ਪਹੁੰਚੇ ਸ਼ਨ ਪ੍ਰੰਤੂ ਡਾ. ਸੁਖਦੇਵ ਸਿੰਘ ਨੂੰ ਗੱਲਾਬਾਤਾਂ ‘ਚ ਸ਼ੱਕ ਪੈ ਗਿਆ ਕਿ ਤਾਂ ਉਸ ਨੇ ਤੁਰੰਤ ਹੀ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾ. ਗੁਰਨੈਬ ਸਿੰਘ ਨਾਲ ਫ਼ੋਨ ‘ਤੇ ਸੰਪਰਕ ਕੀਤਾ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਕਾਬੂ ਕੀਤਾ। ਫਿਲਹਾਲ ਇਹਨਾਂ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ।

 ਇਸ ਦੌਰਾਨ ਥਾਣਾ ਸਦਰ ਦੇ ਐਸ ਐਚ ਓ ਜਤਿੰਦਰ ਸਿੰਘ ਨੇ ਫੜੇ ਗਏ ਤਿੰਨੇ ਦੋਸ਼ੀਆਂ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤਾ ਗਿਆ ਨਕਲੀ ਡਰੱਗ ਇੰਸਪੈਕਟਰ ਰਾਕੇਸ਼ ਕੁਮਾਰ ਉਰਫ਼ ਹੈਪੀ ਪੁੱਤਰ ਸੋਹਣ ਲਾਲ ਵਾਸੀ ਪ੍ਰੇਮ ਨਗਰ ਕੋਟਕਪੂਰਾ ਪੁਲਿਸ ਦੀ ਵਰਦੀ ‘ਚ ਸਸਪੈਂਡ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤਰ ਲਾਲ ਸਿੰਘ ਵਾਸੀ ਨੇੜੇ ਕਾਲੀ ਮਾਤਾ ਮੰਦਰ ਕੋਟਕਪੂਰਾ ਅਤੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਰੋੜੀ ਕਪੂਰਾ ਪਿੰਡ ਉਕੰਦਵਾਲਾ ਵਿਖੇ ਡਾ. ਸੁਖਦੇਵ ਸਿੰਘ ਦੀ ਦੁਕਾਨ ‘ਤੇ ਡਰਾ-ਧਮਕਾ ਕੇ ਪੈਸੇ ਲੈਣ ਦੀ ਮਨਸ਼ਾ ਨਾਲ ਪਹੁੰਚੇ ਸੀ।ਉਹਨਾਂ ਦਸਿਆ ਕਿ ਕਾਬੂ ਕੀਤਾ ਗਿਆ ਹੌਲਦਾਰ ਬਲਵਿੰਦਰ ਸਿੰਘ ਕਰੀਬ ਚਾਰ ਮਹੀਨਿਆਂ ਤੋਂ ਮੁਅੱਤਲ ਹੈ।

Leave a Reply