ਦਿੱਲੀ ਵਾਸੀਆਂ ਵੱਲੋ ਫਿਰੋਜਪੁਰ ਵਿਖੇ ਕੇਜਰੀਵਾਲ ਦੇ ਖਿਲਾਫ  ਪੋਲ ਖੋਲ ਮੁਹਿੰਮ ਚਲਾਈ ਗਈ

Firozpur Punjab


ਫਿਰੋਜਪੁਰ (ਪੰਕਜ ਕੁਮਾਰ ) ਦਿੱਲੀ ਦੇ ਵਾਸੀਆਂ ਵਲੋਂ ਫਿਰੋਜ਼ਪੁਰ ‘ਚ ਕੇਜਰੀਵਾਲ ਦੀ ਪੋਲ-ਖੋਲ• ਮੁਹਿੰਮ ਚਲਾਈ ਗਈ। ਜਿਸ ਦੀ ਸ਼ੁਰੂਆਤ ਹੁਸੈਨੀਵਾਲਾ ਸ਼ਹੀਦੀ ਸਮਾਧ ਤੋਂ ਕੀਤੀ ਗਈ। ਇਸ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਤੋਂ ਤੰਗ ਲੋਕਾਂ ਵਲੋਂ ‘ਆਪ’ ਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਾਬਕਾ ਵਰਕਰ ਅਮਨਦੀਪ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਔਰਤ ਵਿਰੋਧੀ ਪਾਰਟੀ ਹੈ, ਜਿਸ ਕਾਰਨ ਉਨ•ਾਂ ਪਾਰਟੀ ਦਾ ਸਾਥ ਛੱਡਿਆ ਹੈ। ਇਸ ਮੌਕੇ ਦਿੱਲੀ ਵਾਸੀਆਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਚੋਣਾ ਦੌਰਾਨ ਦਿੱਲੀ ਦੀ ਜਨਤਾ ਨਾਲ ਬਹੁਤ ਸਾਰੇ ਵਾਅਦੇ ਕੀਤੇ ਪਰ ਉਨ•ਾਂ ਵਾਅਦਿਆਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ ਹੈ। ਹੁਣ ਜਦੋਂ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਅਜਿਹੇ ‘ਚ ‘ਆਪ’ ਵਰਕਰਾਂ ਵਲੋਂ ਪਾਰਟੀ ਖਿਲਾਫ ਸ਼ੁਰੂ ਕੀਤੀ ਇਹ ਮੁਹਿੰਮ ‘ਆਪ’ ਲਈ ਨੁਕਸਾਨ ਦਾਇਕ ਸਿੱਧ ਹੋ ਸਕਦੀ ਹੈ।

Leave a Reply