ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਵਿਸ਼ਾਲ ਜਨਸਭਾ ਨੂ ਕੀਤਾ ਸਬੋਧਨ

Amritsar Punjab


ਜੰਡਿਆਲਾ ਗੁਰੂ (ਕੰਵਲਜੀਤ ਸਿੰਘ /ਸੁਖਜਿੰਦਰ ਸਿੰਘ)    ਜੰਡਿਆਲਾ ਗੁਰੂ ਵਿਚ ਆਮਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਪੂਰਵ ਈ ਟੀ ਉ ਦੇ ਹੱਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਵਿਸ਼ਾਲ ਇਕੱਠ ਨੂ ਸਬੋਧਨ ਕੀਤਾ ਅਤੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਹਵਾ ਤੇਜ ਚਲ ਰਹੀ ਹੈ ਜੋ ਕਿ ਇਕ ਨਵਾ ਇਤਿਹਾਸ ਰਚੇਗੀ ਅਤੇ ਉਹ ਪੰਜਾਬ ਵਿਚ ਬੁਹਤ ਵਡੀ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗੀ ਤੇ ਪੰਜਾਬ ਨੂ ਨਸ਼ਾ ਮੁਕਤ ਕਰਕੇ ਨਸੇ ਦੇ ਵਿਪਾਰੀਆ ਨੂ ਜੇਲ ਵਿਚ ਸੁਟਿਆ ਜਾਵੇਗਾ ਅਤੇ ਉਸ ਨੇ ਕਿਹਾ ਕਿ ਬਾਦਲ ਸਰਕਾਰ ਤੇ ਕਾਂਗਰਸ ਪਾਰਟੀ ਆਪਸ ਵਿਚ ਫਰੈਡਲੀ ਮੈਚ ਖੇਡ ਰਹੇ ਹਨ ਅਤੇ ਉਹ ਆਮ ਆਦਮੀ ਪਾਰਟੀ ਨੂ ਹਰਾਉਣ ਲਈ ਇਕ ਹੋ ਗਏ ਹਨ ਅਤੇ ਇਸ ਵਾਰ ਜਨਤਾ ਅਪਨਾ ਮਨ ਬਨਾ ਚੁੱਕੀ ਹੈ ਅਤੇ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਜਨਤਾ ਇਸ ਵਾਰ ਬਦਲਾਅ ਚਾਹੁੰਦੀ ਹੈ ਜੋ ਕਿ ੳਸਨੂ ਆਮ ਆਦਮੀ ਪਾਰਟੀ ਵਿਚ ਦਿਖ ਰਿਹਾ ਹੈ ਇਸ ਮੌਕੇ ਤੇ ਗਰੀਬ ਪਰਿਵਾਰ ਨਾਲ ਸੰਬੰਧਤ ਜੈ ਪਾਲ ਕੇ ਬੇਟੇ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਇਲਾਜ ਦੇ ਵਾਸਤੇ ਪੰਜ ਲੱਖ ਰੁਪਏ ਹਸਪਤਾਲ ਮੰਗ ਰਹੇ ਸਨ ਪਰ ਦੋ ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਕੋਈ ਫਰਕ ਨਹੀ ਪਿਆ ਕਿਸੇ ਰਿਸ਼ਤੇਦਾਰ ਦੇ ਕਹਿਣ ਮੁਤਾਬਕ ਅਸੀ ਦਿੱਲੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਉਹਨਾ ਦੇ ਇਲਾਜ ਵਿਚ ਸਿਰਫ ਚਾਲੀਸ ਹਜਾਰ ਰੁਪਏ ਖਰਚ ਆਏ ਅੱਜ ਉਹ ਇਸ ਵਕਤ ਸਾਡੇ ਪਰਿਵਾਰ ਵਿਚ ਸਹੀ ਸਲਾਮਤ ਹਨ

Leave a Reply