ਦਿਵਾਲੀ ਦੇ ਤਿਉਹਾਰ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਪਰਿਵਾਰ ਸਮੇਤ ਪੀਰ ਬਾਬਾ ਘੋੜੇ ਸ਼ਾਹ ਜੀ ਦੇ ਦਰਬਾਰ ਤੇ ਨਤਮਸਤਕ ਹੋਏ

Amritsar Punjab Top Slide
ਜੰਡਿਆਲਾ ਗੁਰੂ (ਕੰਵਲਜੀਤ ਸਿੰਘ )ਦਿਵਾਲੀ ਦੇ ਤਿਉਹਾਰ ਤੇ ਅੱਜ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਆਪਣੇ ਪਰਿਵਾਰ ਸਮੇਤ ਪੀਰ ਬਾਬਾ ਘੋੜੇ ਸਾਹ ਜੀ ਦੇ ਦਰਬਾਰ ਤੇ ਨਤਮਸਤਕ ਹੋਏ ।ਤੇ ਗੁਰਦੁਆਰਾ ਬਾਬਾ ਹੁੰਦਾਲ ਜੀ ਦੇ ਦਰਸ਼ਨ ਕੀਤੇ ਅਤੇ ਸਮੂਹ ਜੰਡਿਆਲਾ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਉਹਨਾਂ ਨੇ ਗੁਰੂ ਘਰ ਅੱਗੇ ਅਰਦਾਸ ਕੀਤੀ ਕੀ ਪਰਮਾਤਮਾ ਸਭ ਹਲਕੇ ਦੀਆਂ ਸੰਗਤਾਂ ਲਈ ਦਿਵਾਲੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੋਵੇ ਅਤੇ ਸਭ ਜੰਡਿਆਲਾ ਵਾਸੀਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਇਸ ਮੌਕੇ ਤੇ ਪੀਰ ਬਾਬਾ ਘੋੜੇ ਸਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਤੇ ਸਮੂਹ ਸੇਵਾਦਰ(ਉਂਕਾਰ ਸਿੰਘ ਕਾਰੀ)ਤੇ ਸੰਗਤਾਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ।ਅਤੇ ਸੰਗਤਾਂ ਨੇ ਕਿਹਾ ਕੀ ਦੋਵੇਂ ਧਾਰਮਿਕ ਅਸਥਾਨਾਂ ਨੂੰ ਅਉਣ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਹੈ ਤੇ ਜਗਾ ਜਗਾ ਤੇ ਵੱਡੇ ਵੱਡੇ ਖੱਡੇ ਹੋਣ ਕਰਕੇ ਅਉਣ ਵਾਲੀਆਂ ਸੰਗਤਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ।ਇਸ ਮੌਕੇ ਤੇ ਹੀ ਹਲਕਾ ਵਿਧਾਇਕ ਵਲੋਂ ਫੋਨ ਕਰਕੇ ਸੜਕ ਦਾ ਕੰਮ ਜਲਦੀ ਤੋਂ ਜਲਦੀ ਸੁਰੂ ਕਰਨ ਲਈ ਕਿਹਾ ਗਿਆ ।ਅਤੇ ਉਨ੍ਹਾਂ ਕਿਹਾ ਕੀ ਸੜਕ ਨਵੇਂ ਸਾਲ ਚੜਨ ਤੋਂ ਪਹਿਲਾਂ ਪਹਿਲਾਂ ਤਿਆਰ ਕਰ ਦਿੱਤੀ ਜਾਏਗੀ ।ਇਸ ਮੌਕੇ ਬਾਬਾ ਹਰਪਾਲ ਸਿੰਘ ਤੇ ਸਮੂਹ ਸੰਗਤਾਂ ਵਲੋਂ ਤੁਰੰਤ ਸੜਕ ਦਾ ਕੰਮ ਕਰਾਉਣ ਲਈ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਜੋਗਿੰਦਰ ਸਿੰਘ,ਦਲਬੀਰ ਸਿੰਘ,ਜਸਵੰਤ ਸਿੰਘ ਭੱਟੀ,ਰਣਜੀਤ ਸਿੰਘ,ਸੈਕਟਰੀ ਕੁਲਬੀਰ ਸਿੰਘ,ਜਸਪਾਲ ਸਿੰਘ,ਸੇਵਾਦਾਰ ਜਸਬੀਰ ਸਿੰਘ ਉਂਕਾਰ ਸਿੰਘ,ਵਿਜੈ ਸ਼ਾਹ,ਆਦਿ ਹਾਜ਼ਰ ਸਨ ।
Attachments area

Leave a Reply