ਤੰਬਾਕੂ ਵੈਚਨ ਅਤੇ ਖਾਨ ਵਾਲੇ ਉਤੇ ਲਗਾ ਚਾਲਾਨ” ਵੇਖੋ ਵੀਡੀਓ”

Faridkot Punjab

ਜਿਥੇ ਅੱਜ ਸਾਡੇ ਸਮਾਜ ਨੂੰ ਨਸ਼ਾ ਘੁਣ ਵਾਂਗ ਖਾਂਦਾ ਜਾ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਵਲੋਂ ਸਮਾਜ ਵਿੱਚੋ ਚੋ ਨਸ਼ੇ ਨੂੰ ਖਤਮ ਕਰਣ ਲਈ ਵੱਖ ਤਰਾਂ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਅਸਰ ਜਮੀਨੀ ਲੈਵਲ ਤੇ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ। ਜਿਸਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲ ਰਹੀ ਹੈ ਜਿਲਾ ਫਰੀਦਕੋਟ ਵਿਚ, ਜਿਥੇ ਦੇ ਕਰੀਬ 11 ਪਿੰਡ ਪੂਰਨ ਤੋਰ ਤੇ ਨਸ਼ਾ ਮੁਕਤ ਐਲਾਨੇ ਗਏ ਹਨ,ਜਿਸ ਵਿਚ ਇਹਨਾਂ ਪਿੰਡਾਂ ਦੀ ਪੰਚਾਇਤਾਂ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ਇਨਾ ਪਿੰਡਾਂ ਵਿੱਚ ਨਸ਼ਾ ਕਰਣ, ਨਸ਼ਾ ਵੇਚਣ ਜਾ ਨਸ਼ਾ ਪਿੰਡ ਵਿੱਚ ਲੈਕੇ ਆਉਣ ਤੇ 2000 ਰੁਪਏ ਜੁਰਮਾਨਾ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ ਪੰਜਾਬ ਭਰ ਵਿਚ ਫਰੀਦਕੋਟ ਜਿਲੇ ਦੇ ਇਹਨਾਂ ਪਿੰਡਾਂ ਦਾ ਨਾਮ ਅੱਜ ਤੰਬਾਕੂ ਮੁਤਕ ਹੋਣ ਤੇ ਭਾਰਤ ਦੇ ਨਕਸ਼ੇ ਵਿੱਚ ਵਿਚ ਸਭ ਤੋਂ ਅੱਗੇ ਹੈ। ਇਨਾਂ ਪਿੰਡਾਂ ਦੇ ਸਰਪੰਚਾਂ ਨੂੰ ਉਚੇਚੇ ਤੌਰ ਤੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਸਿਵਲ ਸਰਜਨ ਡਾ.ਸੰਪੂਰਨ ਸਿੰਘ ਅਤੇ ਸਮੁੱਚੀ ਟੀਮ ਨੇ ਤੰਬਾਕੂ ਰਹਿਤ ਬੋਰਡ ਦੇ ਕੇ ਸਨਮਾਨਤ ਕੀਤਾ, ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਵੀ ਕੀਤਾ ਜਾ ਚੁਕਾ ਹੈ ਅਤੇ ਸਿਹਤ ਵਿਭਾਗ  ਵੱਲੋਂ ਫਰੀਦਕੋਟ ਵਿੱਚ ਲਗਾਤਾਰ ਤੰਬਾਕੂ ਕਾਰਣ ਵਲਿਆਂ ਦੇ ਕੀਤੇ ਜਾ ਰਹੇ ਨੇ ਚਲਾਣ
 ਇਸਦੇ ਨਾਲ ਹੀ ਪਿੰਡ ਚੁੱਘੇ ਵਾਲਾ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਪਿੰਡ ਹਰੀਏਵਾਲਾ ਕਲੱਬ  ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾ ਦੇ ਪਿੰਡ ਵਿੱਚ ਇਸ ਸਮੇ ਕੋਈ ਵੀ ਵਿਅਕਤੀ ਨਸ਼ੇ ਨਾਲ ਪੀੜਿਤ ਨਹੀਂ ਹੈ ਅਤੇ ਜੋ ਸਿਹਤ ਵਿਭਾਗ ਵਲੋ ਇਹ ਉਪਰਾਲਾ ਕੀਤਾ ਗਿਆ ਹੈ ਉਸਦੇ ਨਾਲ ਪੂਰੇ ਪੰਜਾਬ ਵਿੱਚ ਫਰੀਦਕੋਟ ਜਿਲਾ ਪੰਜਾਬ ਦਾ ਪਹਿਲਾ ਐਸਾ ਜਿਲਾ ਬਣਿਆ ਹੈ ਜਿਸਦੇ ਪੂਰਨ ਤੋਰ ਤੇ 11 ਪਿੰਡ ਨਸ਼ਾ ਮੁਕਤ ਹੋ ਗਏ ਹਨ। ਉਹਨਾਂ ਦਾ ਕਹਿਣਾ ਸੀ ਕਿ ਪਿੰਡ ਦੀ ਪੰਚਾਇਤ ਅਤੇ ਕਲੱਬ ਨੇ ਤੰਬਾਕੂ ਮੁਕਤ ਕਰਨ ਦਾ ਮਤਾ ਪਾ ਕੇ ਦਿੱਤਾ ਸੀ ਜਿਸ ਤੇ ਉਨਾਂ ਦੇ ਪਿੰਡ ਵਿੱਚ ਕੋਈ ਵਿਅਕਤੀ ਤੰਬਾਕੂ ਦੀ ਨਾ ਵਰਤੋ ਕਰੇਗਾ ਨਾਂ ਵੇਚੇਗਾ
ਇਸ ਮੌਕੇ ਸਿਵਲ ਸਰਜਨ ਡਾ.ਸੰਪੂਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਉਸਦੇ ਤਹਿਤ ਫਰੀਦਕੋਟ ਜਿਲੇ ਦੇ 11 ਪਿੰਡ ਤੰਬਾਕੂ ਰਹਿਤ ਵਜੋ ਸ਼ਾਮਿਲ ਹਨ। ਇਹਨਾਂ ਪਿੰਡਾਂ ਦੀਅਾਂ ਪੰਚਾਇਤਾਂ ਨਾਲ ਮਿਲਕੇ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸਾਂਝੇ ਤੌਰ ਤੇ ਮਤਾ ਪਾ ਕੇ ਇਹ ਫੈਂਸਲਾ ਲਿਆ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਨਾਲ ਸਬੰਧਿਤ ਪਾਇਆ ਜਾਂਦਾ ਹੈ ਤਾ ਉਸਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ ਉਨਾਂ ਕਿਹਾ ਕੇ ਇਸ ਟੀਮ ਦੇ ਸਾਡੇ ਡਾ.ਹਰਪ੍ਰੀਤ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਤੇ ਪੂਰੇ ਭਾਰਤ ਵਿੱਚੋਂ ਇਹ ੧੧ ਪਿੰਡ ਤੰਬਾਕੂ ਰਹਿਤ ਵਜੋ ਸ਼ਮੂਲੀਅਤ ਕਰਨ ਵਿੱਚ ਸਫਲ ਹੋਏ ਹਨ

Leave a Reply