ਡੇਂਗੂ ਬੁਖਾਰ ਦੇ ਸਬੰਧ ਵਿੱਚ ਸਪੈਸ਼ਲ ਕੈਂਪ ਲਗਾਇਆ ਗਿਆ।

Amritsar Punjab top

 

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ) ਹਲਕਾ ਜੰਡਿਆਲਾ ਗੁਰੂ ਦੇ   ਅਧੀਨ ਆਉਂਦੇ ਪਿੰਡ ਮਾਨਾ ਵਾਲਾ ਕਲਾਂ ਵਿਖੇ ਸਿਵਲ ਸਰਜਨ ਡਾ, ਹਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਡਾ, ਨਿਰਮਲ ਸਿੰਘ ਐਸ, ਐਮ, ਓ ਦੀ  ਰਹਿਣ ਨਮਾਈ ਹੇਠ ਅਤੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੇ ਸਹਿਯੋਗ ਸਦਕਾ ਡੇਂਗੂ ਬੁਖਾਰ ਦੇ ਸਬੰਧ ਵਿਚ ਸ਼ਪੈਸ਼ਲ ਕੈਂਪ ਲਗਾਇਆ ਗਿਆ।ਜਿਸ ਵਿਚ ਡਾ, ਨਿਰਮਲ ਸਿੰਘ ਨੇ ਲੋਕਾਂ ਨੂੰ ਡੇਂਗੂ ਬੁਖਾਰ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ। ਡਾ ਰਵਿੰਦਰ ਕੁਮਾਰ ਨੇ ਮਰੀਜਾਂ ਦਾ ਚੈਕ ਅਪ ਕੀਤਾ ਅਤੇ ਫ੍ਰੀ ਦਵਾਈ ਮੁਹਈਆ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ ‘ਤੇ ਮਲੇਰੀਆ ਚੈਕ ਅਪ ਕੀਤਾ ਗਿਆ ‘ਤੇ ਉਸੇ ਸਮੇਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ  ਥੋੜ੍ਹਾ ਬੋਹਤ ਬੁਖਾਰ ਦਾ ਹੋਣਾ ਡੇਂਗੂ ਲੱਛਣ ਨਹੀਂ ਹੁੰਦਾ।ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਸਗੋਂ ਸਿਹਤ ਕੇਂਦਰ ਵਿਚ ਆ ਕੇ ਟੈਸਟ ਕਰਵਾ ਕੇ ਸਹੀ ਇਲਾਜ  ਕਰਵਾਉਣ ਬਾਰੇ ਕਿਹਾ ਗਿਆ। ਅਤੇ ਨਾਲ ਹੀ ਪ੍ਰਾਈਵੇਟ ਝੋਲਾ ਛਾਪ ਡਾਕਟਰਾਂ ਤੋਂ ਬਚਣ ਲਈ ਸੁਚੇਤ ਕੀਤਾ ਗਿਆ ਜਿਸ ਤੋਂ ਗੰਭੀਰ ਰੂਪ ਵਿਚ ਸਰਪੰਚ ਸੁਖਰਾਜ ਸਿੰਘ ਰੰਧਾਵਾ ਵਲੋਂ ਸਖਤ ਨੋਟਿਸ ਲੈਂਦਿਆਂ ਵਾਰਨਿੰਗ ਵੀ ਦਿੱਤੀ ਗਈ। ਕੈਂਪ ਦੌਰਾਨ 100 ਤੋਂ ਵੱਧ ਮਰੀਜਾਂ ਦਾ ਚੈਕ ਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ।  ਇਸ ਮੌਕੇ ਕੈਂਪ ਵਿਚ ਸ਼ਾਮਲ ਐਸ ਐਮ ਓ ਡਾ, ਨਿਰਮਲ ਸਿੰਘ ਤੇ ਡਾ, ਰਵਿੰਦਰ ਕੁਮਾਰ ਤੋਂ ਇਲਾਵਾ ਸਹਿਤ ਕੇਂਦਰ ਦੇ ਸਟਾਫ ਸਮੇਤ ਪ੍ਰਿਤਪਾਲ ਸਿੰਘ ਐਸ ,ਆਈ,।ਸਾਹਿਬ ਸਿੰਘ ਮੋਹਤਬਰ ਆਗੂ ਪਿੰਡ ਰਾਜੇਵਾਲ।ਪ੍ਰਿੰਸ ਆਦਿ ਹਾਜਰ ਸਨ।

Leave a Reply