ਗੰਦੇ ਨਾਲੇ ਕਾਰਨ ਹੋਇਆ ਝਗੜਾ ਤੇ ਫਿਰ ਡਿਪਟੀ ਦਫਤਰ ਦੇ ਸਾਹਮਣੇ ਲਗਾਇਆ ਗਿਆ ਧਰਨਾ।

Amritsar Most View Punjab
ਜੰਡਿਆਲਾ ਗੁਰੂ  (ਕੰਵਲਜੀਤ ਸਿੰਘ,ਪਰਗਟ ਸਿੰਘ ) ਅੱਜ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਬੰਡਾਲਾ ਦੇ ਇੱਕ ਘਰ ਵਿੱਚੋਂ ਲੰਘ ਰਿਹਾ ਗੰਦਾ ਨਾਲਾ ਬਾਹਰ ਕੱਢਣ ਤੋਂ ਹੋਇਆ ਝਗੜਾ।ਬੰਡਾਲਾ ਵਾਸੀ ਦਲਬੀਰ ਕੌਰ ਨੇ ਤੇ ਓਨਾ ਨਾਲ ਆਏ ਹੋਏ ਲੋਕਾਂ ਨੇ ਦੱਸਿਆ ਕਿ ਸਾਡੇ ਘਰ ਵਿਚੋਂ ਕਾਫੀ ਸਮੇਂ ਤੋ ਗੰਦਾ ਨਾਲਾ ਲੰਘ ਰਿਹਾ ਸੀ।ਅਸੀ ਇਸ ਬਾਰੇ ਪਿੰਡ ਦੀ ਪੰਚਾਇਤ ਤੇ ਬਲਾਕ ਸੰਮਤੀ ਦੇ ਚੇਅਰਮੈਨ ਨੂੰ ਕਿਹਾ ਸੀ।ਕਿ ਸਾਡੇ ਘਰ ਵਿਚੋਂ ਲੰਘ ਰਹੇ ਗੰਦੇ ਨਾਲੇ ਨੂੰ ਬਾਹਰ ਕਢਵਾ ਦਿਓ।ਉਸ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਨੁ ਅਸੀ ਇਸ ਮਸਲੇ ਨੂੰ ਹੱਲ ਕਰਵਾ ਦਿਆਂਗੇ।ਇਸ ਗੱਲ ਨੂੰ ਲੈਕੇ ਅਸੀ ਜਦੋਂ ਪੰਚਾਇਤ ਤੇ ਬਲਾਕ ਸੰਮਤੀ ਦੇ ਚੇਅਰਮੈਨ ਕੋਲ ਗਏ ਤਾਂ ਉਹ ਇਸ ਗੱਲ ਨੂੰ ਲੈਕੇ ਝਗੜਾ ਕਰਨ ਲਗੇ।ਤੇ ਉਲਟਾ ਸਾਡੇ ਦੋ ਬੱਚਿਆਂ ਤੇ ਸੱਤ ਇਕਵੰਜਾ ਦਾ ਪਰਚਾ ਕਰਵਾ ਦਿੱਤਾ। ਸਾਨੂੰ ਚੇਅਰਮੈਨ ਨੇ ਨਾਲਾ ਬਾਹਰ ਕੱਢਣ ਲਈ ਕਿਹਾ ਕਿ ਥੋੜਾ ਖਰਚਾ ਕਰਨਾ ਪਵੇਗਾ।ਅਸੀ ਉਨੇ ਪੈਸੇ ਵੀ ਦੇ ਦਿੱਤੇ ਪਰ ਸਾਡਾ ਕੰਮ ਨਹੀਂ ਹੋਇਆ।ਅਸੀ ਇਸ ਗੱਲ ਨੂੰ ਲੈਕੇ ਐਮ ਐਲ ਏ ਤਕ ਵੀ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਅੱਜ ਸਾਨੂੰ ਆਪਣੇ ਬੱਚਿਆਂ ਤੇ ਝੂਠੇ ਪੁਲਿਸ ਕੇਸ ਪਾਉਣ ਕਾਰਨ ਅਤੇ ਸਾਡੀ ਕਿਸੇ ਪਾਸੇ ਸੁਣਵਾਈ ਨਾ ਹੋਣ ਕਾਰਨ ਜੰਡਿਆਲਾ ਗੁਰੂ ਦੇ ਡੀ, ਐੱਸ,ਪੀ, ਦਫਤਰ ਅੱਗੇ ਧਰਨਾ ਦੇਣਾ ਪਿਆ। ਦੂਸਰੇ ਪਾਸੇ ਜਦੋਂ ਪੱਤਰਕਾਰਾਂ ਨੇ ਚੇਅਰਮੈਨ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਝੂਠ ਬੋਲ ਰਹੇ ਹਨ। ਇਹ ਨਾਲਾ ਕਾਫੀ ਸਾਲਾਂ ਤੋ ਚਲਦਾ ਆ ਰਿਹਾ ਹੈ। ਅਗਰ ਪੰਜ ਸੱਤ ਜਾ ਦੱਸ ਸਾਲਾਂ ਦਾ ਮਸਲਾ ਹੁੰਦਾ ਤਾਂ ਹੱਲ ਕਰਵਾ ਦਿੰਦੇ।ਪਰ ਇਹ ਕਾਫੀ ਪੁਰਾਣਾ ਮਸਲਾ ਹੈ।ਇਸ ਵਿਚ ਅਸੀ ਕੁਝ ਨਹੀਂ ਕਰ ਸਕਦੇ।ਬਾਕੀ ਰਹੀ ਗੱਲ ਕੇਸ ਦੀ ਇਹ ਪੰਚਾਇਤ ਨੂੰ ਗਾਲੀ ਗਲੋਚ ਕਰਨ ਲਈ ਅਸੀ ਕਾਨੂੰਨ ਦਾ ਸਾਹਰਾ ਲਿਆ।ਅਸੀ ਇਨਾ ਨਾਲ ਲੜ ਨਹੀਂ ਸਕਦੇ।

Leave a Reply