ਗਰੀਬ ਲੋਕ ਰਾਸ਼ਨ ਕਾਰਡ ਨਾ ਬਣਨ ਕਾਰਨ ਇਹਨਾਂ ਸਹੂਲਤਾਂ ਤੋਂ ਵਾਂਝੇ

Gurdaspur Punjab


ਗੁਰਦਸਪੂਰ (ਦੀਪਾਕ ਕੁਮਾਰ ) ਜਿਥੇ ਸਮੂਹ ਪੰਜਾਬ ਚ ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਤਹਿਤ ਗਰੀਬ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਪਰ ਅੱਜੇ ਵੀ ਜਿਲਾ ਗੁਰਦਾਸਪੁਰ ਚ ਅਜੇ ਵੀ ਗਰੀਬ ਲੋਕ ਰਾਸ਼ਨ ਕਾਰਡ ਨਾ ਬਣਨ ਕਾਰਨ ਇਹਨਾਂ ਸਹੂਲਤਾਂ ਤੋਂ ਵਾਂਝੇ ਹਨ।
ਜਿਥੇ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਆਟਾ ਦਾਲ ਸਕੀਮ ਦੇ ਫਾਰਮ ਉਪਰ ਸਾਈਨ ਨਾ ਕਰਨ ਤੇ ਖੱਜਲ ਖੁਹਾਰ ਹੋ ਰਹੇ ਪਿੰਡ ਕੈਰੇ  ਵਾਸੀਆਂ ਵਲੋਂ ਜਿਲਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਚ ਸਬ ਤਹਿਸੀਲ ਦੇ ਬਾਹਰ ਪਟਵਾਰੀ ਅਤੁਲ ਕੁਮਾਰ ਦੇ ਵਿਰੋਧ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ ।  ਲੋਕਾਂ ਨੇ ਦਸਿਆ ਕਿ ਉਹ ਆਟਾ ਦਾਲ ਸਕੀਮ ਤਹਿਤ ਫਾਰਮ ਉਪਰ ਪਟਵਾਰੀ ਦੇ ਸਾਈਨ ਕਰਵਾਉਣ ਲਈ ਦੀਨਾਨਗਰ ਤਹਿਸੀਲ ਦੇ ਪਿਛਲੇ ਤਿੰਨ ਦਿਨਾ ਤੋਂ  ਚੱਕਰ ਕੱਟ ਰਹੇ ਹਨ। ਪਰ ਪਟਵਾਰੀ ਅਤੁਲ ਕੁਮਾਰ ਵਲੋਂ ਉਹਨਾਂ ਨੂੰ ਤਿੰਨ ਦਿਨਾਂ ਤੋਂ ਖੱਜਲ ਖੁਆਰ ਕਰ ਰਿਹਾ ਹੈ ਉਹਨਾਂ ਨੇ ਦਸਿਆ ਕਿ ਉਹ ਇਸ ਸਬੰਧੀ ਜਦੋ ਨਾਇਬ ਤਹਿਸੀਲ ਦਾਰ ਨਾਲ ਗੱਲਬਾਤ ਕਰਦੇ ਹਨ ਉਹਨਾਂ ਵਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ । ਮੌਕੇ ਤੇ ਪਹੁੰਚੇ ਜਿਲਾ ਪ੍ਰਸ਼ਿਦ ਮੇਂਬਰ ਭੁਪੇਸ਼ ਅੱਤਰੀ ਨੇ ਦੱਸਿਆ ਕਿ ਉਹਨਾਂ ਵਲੋਂ ਵੀ ਤਹਿਸੀਲਦਾਰ ਅਤੇ ਪਟਵਾਰੀ ਨੂੰ ਬੇਨਤੀ ਕੀਤੀ ਗਈ ਪਰ ਉਹਨਾਂ ਵਲੋਂ ਪਟਵਾਰੀ ਨੂੰ ਨਹੀਂ ਕਿਹਾ ਗਿਆ ਜਿਸ ਕਾਰਨ ਲੋਕ ਚ ਕਾਫੀ ਰੋਸ਼ ਸੀ। ਉਹਨਾਂ ਨੇ ਪ੍ਰਸ਼ਾਸ਼ਨ ਸੇ ਮੰਗ ਕਿ ਹੈ ਲੋਕਾਂ ਦੀ ਸਹਾਇਤਾ ਲਈ ਸਹੀ ਅਧਿਕਾਰੀ ਲਗਾਇਆ ਜਾਵੇ।  ਪਰ ਮੀਡੀਆ ਟੀਮ ਨੂੰ ਬਾਹਰ ਦੇਖਦਿਆਂ ਤਰੁੰਤ ਹਰਕਤ ਚ ਆਏ ਪ੍ਰਸ਼ਾਸ਼ਨ ਵਲੋਂ ਪਟਵਾਰੀ ਅਤੁਲ ਕੁਮਾਰ ਨੂੰ ਲੋਕਾਂ ਨੂੰ ਫਾਰਮ ਉਪਰ ਸਾਈਨ ਕਰਨ ਦੇ ਹੁੱਕਮ ਜਾਰੀ ਕਰ ਦਿੱਤੇ ਗਏ।

ਜਦੋ  ਇਸ ਸਬੰਧੀ ਅਤੁਲ ਕੁਮਾਰ ਪਟਵਾਰੀ ਨਾਲ ਗਲਬਾਤ ਕੀਤੀ ਗਈ ਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਸਾਈਨ ਕਰਨ ਲਈ  ਅਫਸਰਾਂ ਦਾ ਹੁਕਮ ਨਹੀਂ ਸੀ ਹੁਣ ਹੁਕਮ ਹੋ ਗਿਆ ਹੈ ਉਹਨਾਂ ਵਲੋਂ ਸਾਈਨ  ਕਰ ਦਿਤੇ ਹੈ ਜਦੋ ਉਹਨਾਂ ਨੂੰ ਲੋਕਾਂ ਵਲੋਂ  ਤਿੰਨ  ਦਿਨਾਂ ਤੋਂ ਖੱਜਲ ਖੁਆਰ ਬਾਰੇ ਪੁੱਛਿਆ ਤਾ ਉਹਨਾਂ ਨੇ ਸਾਡੇ ਕੋਲ ਕੋਈ ਨਹੀਂ ਆਇਆ ।ਜਿਕਰ ਯੋਗ ਹੈ ਇਹ ਵੀ ਉਹਨਾਂ ਕੋਈ ਲਿਖਤੀ ਨਹੀਂ ਜਵਾਨੀ ਹੁੱਕਮ  ਹੋਇਆ ਹੈ।

Leave a Reply